ਹਲਕਾ ਇੰਚਾਰਜ ਸ.ਹਰਕ੍ਰਿਸ਼ਨ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੀ ਇੱਕ ਅਹਿਮ ਮੀਟਿੰਗ

ਕਪੂਰਥਲਾ (ਬਰਿੰਦਰ ਚਾਨਾ) : ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੀ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਸਰਦਾਰ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਹੰਗਾਮੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੱਲ ਰਹੇ ਹਾਲਾਤਾਂ ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਰਟੀ ਪ੍ਰਤੀ ਜੋ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਸਾਰੇ ਹੁਕਮਾਂ ਦਾ ਗੰਭੀਰ ਤੌਰ ਤੇ ਵਿਸ਼ਲੇਸ਼ਣ ਕੀਤਾ ਗਿਆ। ਸਮੁੱਚੀ ਜਥੇਬੰਦੀ ਨੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਆਪਣੀ ਨਿਸ਼ਠਾ ਪ੍ਰਗਟ ਕੀਤੀ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਤੇ ਜੋ ਕਾਨੂੰਨੀ ਮਾਨਤਾਵਾਂ ਮਰਿਆਦਾ ਆਉਂਦੀਆਂ ਹਨ, ਦੇ ਬਾਰੇ ਵਿੱਚ ਵੀ ਵਿਚਾਰ ਵਟਾਂਦਰਾ ਕੀਤਾ। ਹਲਕਾ ਕਪੂਰਥਲਾ ਦੀ ਸਮੁੱਚੀ ਜਥੇਬੰਦੀ ਵੱਲੋਂ ਤੈਅ ਕੀਤਾ ਗਿਆ ਕਿ ਸਮੁੱਚੀ ਜਥੇਬੰਦੀ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਆਪਣੇ ਤੌਰ ਤੇ ਮਿਲੇਗੀ। ਮੀਟਿੰਗ ਦੌਰਾਨ ਵਿਚਾਰ ਰੱਖਦਿਆਂ ਹਰ ਇੱਕ ਆਗੂ ਨੇ ਪਾਰਟੀ ਪ੍ਰਤੀ ਵੀ ਆਪਣੀ ਪਰਪੱਕਤਾ ਦਿਖਾਈ।ਮੀਟਿੰਗ ਦੌਰਾਨ ਇੱਕ ਫੈਸਲਾ ਇਹ ਵੀ ਕੀਤਾ ਗਿਆ ਕਿ ਜਲੱਦੀ ਹੀ ਕਪੂਰਥਲਾ ਹਲਕੇ ਦੀ ਜਥੇਬੰਦੀ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ ਅਤੇ ਜਥੇਦੰਦੀ ਦਾ ਵਿਸਥਾਰ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਖਾਸ ਤੌਰ ਤੇਦਲਵਿੰਦਰ ਸਿੰਘ ਸਿੱਧੂ,ਦਲਜੀਤ ਸਿੰਘ ਕੋਟ ਗੋਬਿੰਦਪੁਰ, ਰਾਜਿੰਦਰ ਸਿੰਘ ਧੰਜਲ (ਹਲਕਾ ਪ੍ਰਧਾਨ ਕਪੂਰਥਲਾ), ਹਰਜਿੰਦਰ ਸਿੰਘ ਖਾਨੋਵਾਲ,ਹਰਬੰਸ ਸਿੰਘ ਵਾਲੀਆ, ਅਜੇ ਬਬਲਾ,ਅਸ਼ੋਕ ਭਗਤ,ਜਗਜੀਤ ਸਿੰਘ ਸ਼ਮੀ,ਜਰਨੈਲ ਸਿੰਘ ਨੱਥੂਚਾਲ,ਇੰਦਰਜੀਤ ਸਿੰਘ ਮੰਨਣ, ਮਿੰਟਾਂ ਸਿੱਧੂ ਖੁਸਰੋਪੁਰ,ਸਰਦੂਲ ਸਿਆਲ,ਗੁਰਮੀਤ ਸਿੰਘ ਬੂਟਾ, ਜਸਵਿੰਦਰ ਸਿੰਘ ਬਤਰਾ,ਸਤਨਾਮ ਸਿੰਘ ਜਲੋਵਾਲ, ਜੱਗਾ ਜੱਲੋਵਾਲ, ਸੁਖਵਿੰਦਰ ਸਿੰਘ ਬਲੇਰ ਖਾਨਪੁਰ,ਪਰਮਜੀਤ ਸਿੰਘ ਦੁਆਬਾ,ਰਣਜੀਤ ਸਿੰਘ ਮਠਾਰੂ,ਰਾਜਕੁਮਾਰ ਸ਼ਰਮਾ,ਤਨਵੀਰ ਸਿੰਘ ਰੰਧਾਵਾ (ਪ੍ਰਧਾਨ ਯੂਥ ਅਕਾਲੀ ਦਲ) ਮਹਿੰਦਰ ਸਿੰਘ ਮੇਜਰਵਾਲ,ਤਰਲੋਕ ਸਿੰਘ ਘੁੱਗਬੇਟ,ਕਰਨੈਲ ਸਿੰਘ ਘੁਗਬੇਟ,ਲਖਵਿੰਦਰ ਸਿੰਘ ਲੱਖੀਆ,ਰਜਿੰਦਰ ਸ਼ਰਮਾ, ਰਾਣਾ ਸੁਰਜੀਤ ਦਰਸ਼ਨ ਸਿੰਘ ਮੱਲੂ ਕਾਦਰਾਬਾਦ ,ਗੁਰਨਾਮ ਸਿੰਘ ਮੱਲੂ ਕਾਦਰਾਬਾਦ ,ਸੰਤੋਖ ਸਿੰਘ ਮੱਲੂ ਕਾਦਰਾਬਾਦ ,ਸੁੱਚਾ ਸਿੰਘ ਤਲਵੰਡੀ ਮਹਿਮਾ ,ਬਲਕਾਰ ਸਿੰਘ ਤਲਵੰਡੀ ਮਹਿਮਾ ,ਅਵਤਾਰ ਸਿੰਘ ਮੁਸ਼ਕ ਬੇਦ ,ਦਿਨੇਸ਼ ਕੁਮਾਰ ,ਕਮਲਜੀਤ ਸਿੰਘ ਲੱਖੀ ਵਾਲੀਆ,ਗੁਰਪ੍ਰੀਤ ਸਿੰਘ ਰਿੱਕੀ ਚੀਮਾ ,ਸੰਪੂਰਨ ਸਿੰਘ ,ਰਣਜੀਤ ਸਿੰਘ ਲੱਖਣ ,ਕੁਲਦੀਪ ਸਿੰਘ ਲੱਖਣ ,ਜਸਪਾਲ ਨਾਹਰ ,ਸਤਵਿੰਦਰ ਸਿੰਘ ਔਜਲਾ ,ਮਨਜੀਤ ਸਿੰਘ ਰਾਹੀ ,ਸੌਰਵ ਵਾਲੀਆ ,ਜਸਵਿੰਦਰ ਸਿੰਘ ਨੰਬਰਦਾਰ ,ਗੁਰਮੇਲ ਸਿੰਘ ਗਿੱਲ ,ਜਸਵੰਤ ਸਿੰਘ ਲਾਲੀ ਬਰਿੰਦਪੁਰ ,ਤਰਲੋਚਨ ਸਿੰਘ ਬ੍ਰਿੰਦਪੁਰ ,ਸਰਵਨ ਸਿੰਘ ਵਡਾਲਾ ,ਗੁਰਪ੍ਰੀਤ ਸਿੰਘ ਗੋਸਲਾਂ ,ਸਤਨਾਮ ਸਿੰਘ ਗੋਸਲਾਂ ,ਮੱਖਣ ਸਿੰਘ ਗੋਸਲਾਂ ,ਕੇਵਲ ਸਿੰਘ ਮੰਗਾਰੋਡਾ, ਅਮਰਜੀਤ ਸਿੰਘ ਥਿੰਦ ਆਦਿ ਹਾਜ਼ਰ ਸਨ !ਮੀਟਿੰਗ ਦੇ ਅੰਤ ਵਿੱਚ ਹਰਬੰਸ ਸਿੰਘ ਵਾਲੀਆ ਸਾਬਕਾ ਕੌਂਸਲਰ ਵੱਲੋਂ ਆਏ ਹੋਏ ਸਾਰੇ ਮੋਹਦਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਇਹ ਕਿਹਾ ਗਿਆ ਕਿ ਸਾਰੇ ਆਪਾਂ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਸੇਵਾ ਨਿਭਾਉਂਦੇ ਰਹੀਏ।

Leave a Reply

Your email address will not be published. Required fields are marked *

Translate »
error: Content is protected !!