ਕਪੂਰਥਲਾ ਨਿਊਜ਼ : ਵਿਰਾਸਤੀ ਸ਼ਹਿਰ ਚ ਦੋ ਵੱਖ-ਵੱਖ ਥਾਵਾਂ ਤੇ ਅਵਾਰਾ ਕੁੱਤਿਆਂ ਨੇ ਇਕ ਬੱਚੇ ਸਮੇਤ ਦੋ ਵਿਅਕਤੀਆਂ ਨੂੰ ਵੱਢ ਲਿਆ ਗਿਆ।ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਚ ਜ਼ੇਰੇ ਇਲਾਜ ਛੋਟੇ ਬੱਚਿਆਂ ਦੀ ਪਛਾਣ 12 ਸਾਲਾ ਪਲਕ ਪੁੱਤਰੀ ਸਰਬਜੀਤ ਸਿੰਘ ਵਾਸੀ ਪਿੰਡ ਭੁਲਾਣਾ ਅਤੇ ਸੰਤੋਸ਼ ਕੁਮਾਰ ਪੁੱਤਰ ਦੁਖੀ ਲਾਲ ਵਾਸੀ ਮੁਹੱਲਾ ਦੀਪ ਨਗਰ ਕਪੂਰਥਲਾ ਵਜੋਂ ਹੋਈ ਹੈ।ਸਿਵਲ ਹਸਪਤਾਲ ਚ 12 ਸਾਲਾ ਪਲਕ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਘਰ ਦੇ ਬਾਹਰ ਖੇਡ ਰਹੀ ਸੀ ਕਿ ਆਵਾਰਾ ਕੁੱਤਿਆਂ ਦਾ ਇੱਕ ਝੁੰਡ ਉੱਥੋਂ ਲੰਘ ਰਿਹਾ ਸੀ ਅਤੇ ਝੁੰਡ ਚੋਂ ਇੱਕ ਕੁੱਤੇ ਨੇ ਉਸ ਨੂੰ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸਨੂੰ ਉੱਥੋਂ ਲੰਘ ਰਹੇ ਲੋਕਾਂ ਨੇ ਕੁੱਤੇ ਦੇ ਚੁੰਗਲ ਤੋਂ ਛੁਡਵਾਇਆ।ਦੂਜੇ ਮਾਮਲੇ ਚ ਜ਼ਖਮੀ ਸੰਤੋਸ਼ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਪੁੱਡਾ ਵੱਲ ਜਾ ਰਿਹਾ ਸੀ ਤਾਂ ਰਸਤੇ ਚ ਕੁੱਤਿਆਂ ਦਾ ਝੁੰਡ ਬੈਠਾ ਸੀ, ਜਦੋ ਉਹ ਉਥੋਂ ਲੰਗ ਰਿਹਾ ਸੀ ਤਾਂ ਇਕ ਕੁੱਤੇ ਨੇ ਉਸ ਨੂੰ ਫੜ ਲਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਦੋਵੇਂ ਜ਼ਖਮੀਆਂ ਨੂੰ ਐਂਟੀ ਰੈਬੀਜ਼ ਵੈਕਸੀਨ ਲਗਾ ਕੇ ਘਰ ਭੇਜ ਦਿੱਤਾ ਗਿਆ ਹੈ।
ਵਿਰਾਸਤੀ ਸ਼ਹਿਰ ਕਪੂਰਥਲਾ ‘ਚ ਅਵਾਰਾ ਕੁੱਤਿਆਂ ਦਾ ਆਤੰਕ, ਇਕ ਬੱਚੇ ਸਮੇਤ ਦੋ ਵਿਅਕਤੀਆਂ ਨੂੰ ਕੱਟਿਆ
