ਨਗਰ ਨਿਗਮ ਵੱਲੋਂ 25 ਦੁਕਾਨਾਂ ਦਾ ਸਰਵੇਖਣ ਸਿਰਫ਼ 4 ਦੁਕਾਨਾਂ ਪਾਸ ਹੀ ਟਰੇਡ ਲਾਇਸੈਂਸ, ਜਦਕਿ 21 ਦੁਕਾਨਾਂ ਨੇ ਨਹੀਂ ਬਣਾਏ ਲਾਇਸੈਂਸ

ਕਪੂਰਥਲਾ (ਬਰਿੰਦਰ ਚਾਨਾ) : ਨਗਰ ਨਿਗਮ ਕਪੂਰਥਲਾ ਵਲੋਂ ਬਾਜ਼ਾਰ ਵਿਖੇ ਟਰੇਡ ਲਾਇਸੈਂਸ ਸਬੰਧੀ ਟੀਮ ਵਲੋਂ ਸਰਵੇਖਣ ਕਰਵਾਇਆ ਗਿਆ, ਜਿਸ ਤਹਿਤ ਵੱਡੀ ਗਿਣਤੀ ’ਚ ਦੁਕਾਨਾਂ ਬਿਨ੍ਹਾਂ ਟਰੇਡ ਲਾਇਸੈਂਸ ਤੋਂ ਪਾਈਆਂ ਗਈਆਂ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਨੇ ਦੱਸਿਆ ਕਿ ਲਾਇਸੈਂਸ, ਰੇਟ /ਤਹਿਬਜ਼ਾਰੀ ਸ਼ਾਖਾ ਵਲੋਂ ਸਦਰ ਬਜਾਰ ਕਪੂਰਥਲਾ ਵਿਖੇ ਟਰੇਡ ਲਾਇਸੈਂਸ ਸਬੰਧੀ 25 ਦੁਕਾਨਾਂ ਦੇ ਸਰਵੇਖਣ ਕਰਵਾਉਣ ਤੇ ਪਾਇਆ ਗਿਆ ਕਿ ਇਨ੍ਹਾਂ ਵਿਚੋਂ ਸਿਰਫ਼ 4 ਦੁਕਾਨਾਂ ਪਾਸ ਹੀ ਟਰੇਡ ਲਾਇਸੈਂਸ ਹੈ,ਜਦਕਿ 21 ਦੁਕਾਨਾਂ ਦਾ ਲਾਇਸੈਂਸ ਨਹੀਂ ਬਣਿਆ ਹੋਇਆ । ਉਨ੍ਹਾਂ ਦੱਸਿਆ ਕਿ ਇਸ 21 ਦੁਕਾਨਦਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਦਫ਼ਤਰ ਨਗਰ ਨਿਗਮ ਕਪੂਰਥਲਾ ਵਿਖੇ ਪਹੁੰਚ ਕੇ ਆਪਣਾ ਟਰੇਡ ਲਾਇਸੈਂਸ ਜ਼ਰੂਰ ਬਣਵਾਉਣ, ਜੇਕਰ ਉਨ੍ਹਾਂ ਵਲੋਂ ਫਿਰ ਵੀ ਟਰੇਡ ਲਾਇਸੈਂਸ ਨਹੀਂ ਬਣਵਾਇਆ ਜਾਂਦਾ ਤਾਂ ਨਗਰ ਨਿਗਮ ਐਕਟ 1976 ਅਧੀਨ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ । ਉਨ੍ਹਾਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਨ ਤੋਂ ਪਹਿਲਾ ਜਾਂ ਜਿਹੜੇ ਕਾਰੋਬਾਰ ਕਰ ਰਹੇ ਹਨ, ਦਾ ਜੇਕਰ ਟਰੇਡ ਲਾਇਸੈਂਸ ਨਹੀਂ ਬਣਿਆ ਹੋਇਆ, ਉਹ ਆਪਣਾ ਟਰੇਡ ਲਾਇਸੈਂਸ ਜ਼ਰੂਰ ਬਣਵਾਉਣ ਤਾਂ ਜੋ ਕੰਮ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ।

Leave a Reply

Your email address will not be published. Required fields are marked *

Translate »
error: Content is protected !!