ਕਪੂਰਥਲਾ (ਬਰਿੰਦਰ ਚਾਨਾ) : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 27 ਸਾਲਾਂ ਬਾਅਦ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਤੇ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਆਪਣੇ ਪਰਿਵਾਰ ਨਾਲ ਜਲੇਬੀ ਖਾ ਕੇ ਇਸ ਜਿੱਤ ਦਾ ਜਸ਼ਨ ਮਨਾਇਆ।ਇਸ ਸ਼ਾਨਦਾਰ ਜਿੱਤ ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਾਰਦਾ ਨੇ ਕਿਹਾ ਕਿ ਦਿੱਲੀ ਚ ਆਪਦਾ ਖਤਮ ਹੋ ਗਈ ਹੈ ਅਤੇ 27 ਸਾਲਾਂ ਬਾਅਦ ਭਾਜਪਾ ਦੀ ਦਿੱਲੀ ਚ ਸਰਕਾਰ ਬਣੀ ਹੈ ਇਸਦੇ ਲਈ ਉਨ੍ਹਾਂਨੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।ਸ਼ਾਰਦਾ ਨੇ ਕਿਹਾ ਕਿ ਅੱਜ ਦਿੱਲੀ ਤੋਂ ਆਪਦਾ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜ ਕੇ ਰਾਜਨੀਤੀ ਵਿੱਚ ਆਈ ਆਮ ਆਦਮੀ ਪਾਰਟੀ ਖੁਦ ਭ੍ਰਿਸ਼ਟਾਚਾਰ ਵਿੱਚ ਜੁੱਟ ਗਈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਹੈ।ਸ਼ਾਰਦਾ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀਆਂ ਨੀਤੀਆਂ ਤੇ ਵਿਸ ਦੀ ਜਿੱਤ ਦੱਸਿਆ ਹੈ।ਲੋਕਾਂ ਨੇ ਵਿਕਾਸ, ਸੁਸ਼ਾਸਨ ਅਤੇ ਸਥਿਰਤਾ ਨੂੰ ਚੁਣਿਆ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਸਪੱਸ਼ਟ ਤੌਰ ਤੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਭਾਜਪਾ ਸਰਕਾਰ ਦੇ ਨਾਲ ਹਨ।ਇਹ ਜਿੱਤ ਭਾਜਪਾ ਵਰਕਰਾਂ ਦੀ ਮਿਹਨਤ ਅਤੇ ਜਨਤਾ ਦੇ ਅਥਾਹ ਸਮਰਥਨ ਦਾ ਨਤੀਜਾ ਹੈ।ਸ਼ਾਰਦਾ ਨੇ ਦਿੱਲੀ ਚੋਣਾਂ ਚ 27 ਸਾਲ ਬਾਅਦ ਭਾਜਪਾ ਦੀ ਵਾਪਸੀ ਬਾਰੇ ਕਿਹਾ ਕਿ ਸੁਸ਼ਾਸਨ ਅਤੇ ਵਿਕਾਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਬਦਾ ਸਾਥ, ਸਬਦਾ ਵਿਕਾਸ,ਸਬਦਾ ਵਿਸ਼ਵਾਸ਼ ਨੂੰ ਆਪਣਾ ਮੂਲ ਮੰਤਰ ਮੰਨਦੇ ਹੋਏ ਸਮਾਜ ਦੇ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਹੈ। ਇਸ ਲਈ ਜਨਤਾ ਦਾ ਪੀਐਮ ਮੋਦੀ ਅਤੇ ਬੀਜੇਪੀ ਤੇ ਵਿਸ਼ਵਾਸ ਹੈ।ਝੂਟ ਧੋਖਾ ਜ਼ਿਆਦਾ ਦਿਨ ਤੱਕ ਨਹੀਂ ਚਲਦਾ ਹੈ। ਭਾਰਤੀ ਜਨਤਾ ਪਾਰਟੀ ਨਾਲ ਹੀ ਦਿੱਲੀ ਦੀ ਤਰੱਕੀ ਸੰਭਵ ਹੈ, ਇਸੇ ਲਈ ਜਨਤਾ ਨੇ ਆਪਣਾ ਵੋਟ ਭਾਜਪਾ ਨੂੰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਪਦਾ ਤੋਂ ਮੁਕਤੀ ਪਾਈ ਮੋਦੀ ਦੀ ਗਾਰੰਟੀ ਤੇ ਮੋਹਰ ਲਗਾਈ।
ਦਿੱਲੀ ਚ ਭਾਜਪਾ ਦੀ ਜਿੱਤ ਮੋਦੀ ਦੀ ਗਾਰੰਟੀ ਤੇ ਜਨਤਾ ਦੀ ਮੋਹਰ : ਉਮੇਸ਼ ਸ਼ਾਰਦਾ
