ਕਪੂਰਥਲਾ/ਫ਼ਗਵਾੜਾ 20 ਜਨਵਰੀ (ਬਰਿੰਦਰ ਚਾਨਾ) : ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੈਸ਼ਨਲ ਪ੍ਰੀਖਿਆ ਏਜੰਸੀ ਵਲੋਂ ਜੁਆਇੰਟ ਐਂਟਰੰਸ ਇਗਜ਼ਾਮ (ਜੇ.ਈ.ਈ.ਮੇਨ) ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰ ਦੇ 300 ਮੀਟਰ ਦੇ ਦਾਅਰੇ ਵਿੱਚ ਮਿਤੀ 22, 23, 24, 28, 29 ਜਨਵਰੀ ਨੂੰ ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ 12.00 ਵਜੇ ਤੱਕ ਅਤੇ ਦੂਜੀ ਸ਼ਿਫਟ 30 ਜਨਵਰੀ 2025 ਨੂੰ 3 ਵਜੇ ਤੋਂ 06.30 ਵਜੇ ਤੱਕ ਸਾਈਬਰ ਕੈਫੇ,ਫੋਟੋਕਾਪੀ ਅਤੇ ਪ੍ਰਿੰਟੀਗ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਹੁਕਮਾਂ ਅਨੁਸਾਰ ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਵੱਲੋਂ ਇਹਨਾਂ ਹੁਕਮਾਂ ਦੀ ਪਾਲਣਾ ਕਰਵਾਏ ਜਾਣਾ ਯਕੀਨੀ ਬਣਾਉਣਗੇ।
ਜੇ.ਈ.ਈ.ਮੇਨ ਪ੍ਰੀਖਿਆ ਦੇ ਮੱਦੇਨਜ਼ਰ LPU ਦੇ 300 ਮੀਟਰ ਦੇ ਘੇਰੇ ’ਚ ਵੱਖ-ਵੱਖ ਦੁਕਾਨਾਂ ਬੰਦ ਰੱਖਣ ਦੇ ਹੁਕਮ
