ਕਪੂਰਥਲਾ ਨਿਊਜ਼ : ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਸੁਲਤਾਨਪੁਰ ਲੋਧੀ ਦਿਹਾਤੀ ਦੇ ਇਕ ਘਰ ਚ ਛਾਪਾ ਮਾਰ ਕੇ ਚਾਈਨਾ ਡੋਰ ਦੇ 24 ਗੱਟੂ ਬਰਾਮਦ ਕੀਤੇ ਹਨ। ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਫਰਾਰ ਹੋਏ ਦੋਸ਼ੀ ਖ਼ਿਲਾਫ਼ ਬੀ.ਐਨ.ਐਸ ਦੀ ਧਾਰਾ 223 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀ ਦੀ ਭਾਲ ਵਿੱਚ ਲੱਗੀ ਹੋਈ ਹੈ। ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਗਸ਼ਤ ਤੇ ਸਨ। ਜਦੋਂ ਪੁਲਿਸ ਟੀਮ ਗਸ਼ਤ ਕਰਦੀ ਹੋਈ ਰੇਲਵੇ ਪੁਲ ਰੋਡ ਬਸਤੀ ਚੰਡੀਗੜ੍ਹ ਨੇੜੇ ਪੁੱਜੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਤੇਜਪ੍ਰੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਦਿਹਾਤੀ ਜੋ ਕਿ ਆਪਣੇ ਘਰ ਵਿੱਚ ਚੋਰੀ ਛਿਪੇ ਪਾਬੰਦੀਸ਼ੁਦਾ ਚਾਈਨਾ ਡੋਰ ਰੱਖ ਕੇ ਗਾਹਕਾਂ ਨੂੰ ਵੇਚਦਾ ਹੈ। ਜੇਕਰ ਹੁਣ ਉਸ ਦੇ ਘਰ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਸ ਦੇ ਕਬਜ਼ੇ ਚੋਂ ਵੱਡੀ ਮਾਤਰਾ ਚ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ ਜਾ ਸਕਦੀ ਹੈ। ਸੂਚਨਾ ਦੇ ਆਧਾਰ ਤੇ ਪੁਲਸ ਟੀਮ ਨੇ ਤੁਰੰਤ ਉਕਤ ਜਗ੍ਹਾ ਤੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ਤੋਂ ਭੱਜ ਗਿਆ ਸੀ।ਪੁਲੀਸ ਨੇ ਮੁਲਜ਼ਮ ਦੇ ਘਰੋਂ 24 ਚਾਈਨਾ ਡੋਰ ਗੱਟੂ ਬਰਾਮਦ ਕੀਤੇ ਹਨ। ਪੁਲਿਸ ਨੇ ਫਰਾਰ ਮੁਲਜ਼ਮ ਖ਼ਿਲਾਫ਼ ਬੀ.ਐਨ.ਐਸ ਦੀ ਧਾਰਾ 223 ਤਹਿਤ ਕੇਸ ਦਰਜ ਕਰ ਲਿਆ ਹੈ।
ਚਾਈਨਾ ਡੋਰ ਦੇ 24 ਗੱਟੂ ਬਰਾਮਦ, ਮੁਲਜ਼ਮ ਫਰਾਰ, ਮਾਮਲਾ ਦਰਜ
