ਕਪੂਰਥਲਾ ਪੁਲਿਸ ਵੱਲੋਂ ਮਾਡਰਨ ਜੇਲ੍ਹ ਦੀ ਅਚਨਚੇਤ ਜਾਂਚ

ਕਪੂਰਥਲਾ (ਪ੍ਰੀਤ ਸੰਗੋਜ਼ਲਾ) : ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਅੱਜ ਤੜਕਸਾਰ ਮਾਡਰਲ ਜੇਲ ਕਪੂਰਥਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਾਂਚ ਵਿਚ ਕਪੂਰਥਲਾ ਦੇ 2 ਪੁਲਿਸ ਕਪਤਾਨ, 4 ਉਪ ਪੁਲਿਸ ਕਪਤਾਨ, 8 ਮੁੱਖ ਅਫਸਰ ਥਾਣਾ, 3 ਇੰਚਾਰਜ ਯੂਨਿਟ, 150 ਪੁਲਿਸ ਕਰਮਚਾਰੀਆਂ ਅਤੇ ਜੇਲ ਵਿਭਾਗ ਦੇ ਅਧਿਕਾਰੀ ਅਤੇਕਰਮਚਾਰੀਆਂ ਨੂੰ ਨਾਲ ਲੈ ਕੇ ਕੀਤੀ ਗਈ। ਚੈਕਿੰਗ ਦੌਰਾਨ ਜੇਲ ਵਿੱਚੋ ਇਕ ਮੋਬਾਇਲ ਫੋਨ, ਇੱਕ ਲੋਹੇ ਦੀ ਪੱਤਰੀ ਦਾ ਤਿਆਰ ਕੀਤਾ ਹੋਇਆ ਦਾਤਰ, 4 ਕਰਦਾਂ , 03 ਛੋਟੇ ਸੂਏ, 01 ਪਾਇਪ ਰਾਡ ਕ੍ਰੀਬ ਢਾਈ ਫੁੱਟ ਲੰਬੀ ਅਤੇ 01 ਲੱਕੜ ਦਾ ਡੰਡਾ ਕ੍ਰੀਬ ਢਾਈ ਫੁੱਟ ਲੰਬਾਬ੍ਰਾਮਦ ਹੋਇਆ, ਜਿਸ ਸਬੰਧੀ ਵੱਖਰੇ ਤੌਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਅਭਿਆਨ ਨੂੰ ਇਸੇ ਤਰ੍ਹਾਂ ਲਗਾਤਾਰ ਅਚਨਚੇਤ ਚੈਕਿੰਗਾਂ ਰਾਹੀਂ ਜਾਰੀ ਰੱਖਿਆ ਜਾਵੇਗਾ ਤਾਂ ਜੋ ਜੇਲ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।

Leave a Reply

Your email address will not be published. Required fields are marked *

Translate »
error: Content is protected !!