ਕਪੂਰਥਲਾ ਦੇ ਨੌਜਵਾਨ ਦੀ ਇੰਗਲੈਂਡ ਵਿੱਚ ਹੋਈ ਮੌਤ ਤੇ ਮ੍ਰਿਤਕ ਦੀ ਮਾਂ ਨੇ ਜਤਾਇਆ ਸ਼ੱਕ, ਮੌਤ ਮਗਰ ਹੋ ਸਕਦੀ ਹੈ ਕੋਈ ਡੂੰਘੀ ਸਾਜਿਸ਼

ਕਪੂਰਥਲਾ ਨਿਊਜ਼ : ਜਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ 23 ਸਾਲਾ ਨੋਜਵਾਨ ਹਰਮਨਜੋਤ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਦੀ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੋਜਵਾਨ ਪਿਛਲੇ ਲਗਭਗ ਡੇਢ ਸਾਲ ਤੋਂ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ਚ ਰਹਿੰਦਾ ਸੀ ਤੇ ਦੱਸ ਦਿਨ ਪਹਿਲਾਂ ਉਕਤ ਨੋਜਵਾਨ ਉੱਥੇ ਰਹਿੰਦੇ ਪਛਾਣ ਵਾਲਿਆਂ ਨੂੰ ਸ਼ੱਕੀ ਹਲਾਤ ਵਿੱਚ ਜਖਮੀ ਮਿਲਿਆ ਤੇ ਉਨ੍ਹਾਂ ਵੱਲੋਂ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਉਥੋਂ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਪਰ ਬੁੱਧਵਾਰ ਦੀ ਸਵੇਰੇ ਨੂੰ ਇੰਗਲੈਂਡ ਤੋਂ ਫੋਨ ਆਇਆ ਕਿ ਹਰਮਨਜੋਤ ਦੀ ਮੌਤ ਹੋ ਗਈ ਹੈ। ਇਸ ਬਾਰੇ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਹੋਰ ਦੱਸਿਆ ਕਿ ਹੁਣ ਪਿੱਛੇ ਪਰਿਵਾਰ ਚ ਇਕੱਲੀ ਉਸਦੀ ਮਾਤਾ ਕੁਲਬੀਰ ਕੌਰ ਤੇ ਉਸ ਦੀ ਵੱਡੀ ਭੈਣ ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ, ਰਹਿ ਗਏ ਹਨ। ਮ੍ਰਿਤਕ ਨੋਜਵਾਨ ਦੀ ਮਾਂ ਨੇ ਸ਼ੱਕ ਜਿਤਾਇਆ ਹੈ ਕਿ ਇਸਦੀ ਮੌਤ ਮਗਰ ਕੋਈ ਡੂੰਘੀ ਸਾਜਿਸ਼ ਹੈ ਤੇ ਇਸਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਤੇ ਪੰਜਾਬ ਸਰਕਾਰ ਕੋਲੋ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਚ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ।

Leave a Reply

Your email address will not be published. Required fields are marked *

Translate »
error: Content is protected !!