ਬੇਗੋਵਾਲ (ਬਰਿੰਦਰ ਚਾਨਾ) : ਪ੍ਰਿੰਸੀਪਲ ਸ੍ਰੀ ਹਰਸ਼ ਕੁਮਾਰ ਜੀ ਦੀ ਅਗਵਾਈ ਹੇਠ ਸੰਸਥਾ ਵਿਖੇ ਨੈਸ਼ਨਲ ਵੋਟਰ ਡੇ ਮਨਾਇਆ ਗਿਆ ਜਿਸ ਵਿੱਚ ਉਹਨਾਂ ਨੇ ਵੋਟ ਦੇ ਅਧਿਕਾਰ ਬਾਰੇ ਉਸ ਦੀ ਮਹੱਤਤਾ ਬਾਰੇ ਸਮੂਹ ਸਟਾਫ ਮੈਂਬਰਸ ਅਤੇ ਸਮੂਹ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ, ਇਸ ਦਿਨ ਉਹਨਾਂ ਵੱਲੋ ਸਮੂਹ ਵਿਦਿਆਰਥੀਆਂ ਦੇ ਕੋਲੋ ਵੋਟਰ ਡੇ ਦੇ ਸੰਬੰਧ ਵਿੱਚ ਪੋਸਟਰ ਮੇਕਿੰਗ ਕੰਪੀਟੀਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਬਿਜਲੀ ਅਤੇ ਮੈਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਆਪਣਾ ਯੋਗਦਾਨ ਦਿੱਤਾ।ਪੋਸਟਰ ਮੇਕਿੰਗ ਕੰਪਟੀਸ਼ਨ ਦੇ ਵਿੱਚ ਭਾਗ ਲਏ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਹਰਸ਼ ਕੁਮਾਰ ਜੀ ਵੱਲੋਂ ਸਰਟੀਫਿਕੇਟ ਵੰਡੇ ਗਏ। ਪਹਿਲੇ ਸਥਾਨ ਦਾ ਸਰਟੀਫਿਕੇਟ ਅਮਰੀਸ਼ ਕੁਮਾਰ ਮਕੈਨੀਕਲ ਵਿਭਾਗ, ਦੂਜੈ ਸਥਾਨ ਦਾ ਸਰਟੀਫਿਕੇਟ ਵਿਵੇਕ ਮਮਗਾਈ ਬਿਜਲੀ ਵਿਭਾਗ ਅਤੇ ਤੀਜੇ ਸਥਾਨ ਦਾ ਸਰਟੀਫਿਕੇਟ ਮਿਸ ਨਵਦੀਪ ਕੌਰ ਬਿਜਲੀ ਵਿਭਾਗ ਨੂੰ ਦਿਤਾ ਗਿਆ।ਇਸ ਮੌਕੇ ਤੇ ਸ੍ਰੀ ਤਰਸੇਮ ਜੱਸਲ ਮੁੱਖੀ ਮਕੈਨੀਕਲ ਵਿਭਾਗ, ਸ੍ਰੀ ਰਕੇਸ਼ ਭਗਤ ਮੁੱਖੀ ਬਿਜਲੀ ਵਿਭਾਗ, ਸ੍ਰੀ ਅਮਰਜੀਤ ਸਿੰਘ ਸੀਨੀਅਰ ਲੈਕਚਰਾਰ ਮਕੈਨੀਕਲ, ਸ੍ਰੀ ਸਚਿਨ ਮਾਹਨਾ ਸੀਨੀਅਰ ਲੈਕਚਰਾਰ ਬਿਜਲੀ ਵਿਭਾਗ, ਸ੍ਰੀ ਹਰਮੀਤ ਕੁਮਾਰ ਲੈਕਚਰਾਰ ਮਸ਼ੀਨੀ ਵਿਭਾਗ, ਸ੍ਰੀ ਦਮਨ ਸਾਗਰ ਲੈਕਚਰਾਰ ਬਿਜਲੀ ਵਿਭਾਗ,ਸ੍ਰੀ ਸੰਜੀਵ ਕੁਮਾਰ ਜੂਨੀਅਰ ਸਹਾਇਕ, ਸ੍ਰੀ ਚਰਨ ਦਾਸ ਲੈਬ ਸਹਾਇਕ ਅਤੇ ਸ੍ਰੀ ਤਰਸੇਮ ਸਿੰਘ ਲੈਬ ਸਹਾਇਕ ਆਦ ਹਾਜਰ ਰਹੇ।
ਸਰਕਾਰੀ ਬਹੁਤਕਨੀਕੀ ਕਾਲਜ ਬੇਗੋਵਾਲ ਵਿਖੇ ਮਨਾਇਆ ਗਿਆ ਨੈਸ਼ਨਲ ਵੋਟਰ ਡੇ
