ਕਪੂਰਥਲਾ,18 ਮਾਰਚ (ਕ ਨਿ ਨੈੱਟ) : ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ ਕਪੂਰਥਲਾ ਵੱਲੋ ਕਾਰਜ਼ਕਾਰੀ ਪ੍ਰਧਾਨ ਜਸਵਿੰਦਰ ਪਾਲ ਉਗੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੋਰਾਨ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੱਲੋ ਪੇਸ਼ ਕੀਤੇ ਗਏ ਬਜਟ ਦਾ ਵਿਰੋਧ ਕੀਤਾ ਗਿਆ ਅਤੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ਼ ਜਤਾਇਆ ਗਿਆ। ਇਸ ਦੋਰਾਨ ਕਾਰਜ਼ਕਾਰੀ ਪ੍ਰਧਾਨ ਜਸਵਿੰਦਰ ਪਾਲ ਉਗੀ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋ ਪੇਸ਼ ਕੀਤੇ ਗਏ ਬਜਟ ਵਿੱਚ ਮੁਲਾਜ਼ਮਾ ਅਤੇ ਪੈਨਸ਼ਨਰਾਂ ਲਈ ਕੁਝ ਨਹੀਂ ਰੱਖਿਆ। ਇਹ ਮੁਲਾਜ਼ਮਾ ਅਤੇ ਪੈਨਸ਼ਨਰਾ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਤੇ ਮੁਲਾਜ਼ਮਾ ਨੇ ਚੱਲਦੇ ਸ਼ੈਸਨ ਦੋਰਾਨ ਚੰਡੀਗੜ੍ਹ ਵਿਖੇ ਬਹੁਤ ਵੱਡੀਆ-ਵੱਡੀਆਂ ਰੈਲੀਆ ਕਰਕੇ ਸਰਕਾਰ ਦੀ ਮੁਰਦਾਬਾਅਦ ਕੀਤੀ। ਇਸ ਸਰਕਾਰ ਨੇ ਜਦੋ ਦੀ ਸੱਤਾ ਸੰਭਾਲੀ ਹੈ। ਉਦੋਂ ਤੋਂ ਹੀ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਵੇ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ, ਡੀ.ਏ. ਦਾ ਬਕਾਇਆ, ਡੀ.ਏ. ਦੀਆਂ ਕਿਸ਼ਤਾਂ ਨਾ ਦੇਣਾ, ਕੱਚੇ ਕਾਮੇ ਪੱਕੇ ਕਰਨਾ, ਅਜਿਹੀ ਮੰਗਾਂ ਦੇ ਰੋਸ਼ ਸਬੰਧੀ ਪੂਰੇ ਪੰਜਾਬ ਅੰਦਰ ਸਰਕਾਰ ਵੱਲੋ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਹਰ ਜਿਲੇ ਅੰਦਰ ਸਾੜ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਪ੍ਰਤੀ ਰੋਸ਼ ਜਾਹਰ ਕੀਤਾ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਆਪ ਜੀ ਦੀ ਸਰਕਾਰ ਦੇ 9 ਮਹੀਨੇ ਰਹਿ ਗਏ ਹਨ, ਜੇਕਰ ਹੱਲੇ ਵੀ ਮੁਲਾਜ਼ਮਾ ਦੀਆਂ ਮੰਗਾਂ ਨੂੰ ਬੂਰ ਨਾ ਪਾਇਆ ਤਾਂ 2027 ਦੀਆਂ ਵੋਟਾਂ ਵਿੱਚ ਬੂਰੀ ਤਰ੍ਹਾਂ ਹਾਰ ਦਾ ਸਾਹਮਣਾ ਦੇਖਣਾ ਪਵੇਗਾ। ਇਸ ਮੌਕੇ ਤੇ ਕਾਰਜ਼ਕਾਰੀ ਪੰਜਾਬ ਪ੍ਰਧਾਨ ਜਸਵਿੰਦਰ ਪਾਲ ਉਗੀ, ਪ੍ਰੇਮ ਲਾਲ, ਸੁਖਪਾਲ ਸਿੰਘ, ਦਿਨੇਸ਼ ਕੁਮਾਰ, ਹੋਂਸਲਾ ਪ੍ਰਸਾਦ, ਗੁਰਮੇਲ ਚੰਦ, ਰਣਜੀਤ ਸਿੰਘ, ਹਰਮਿੰਦਰ ਕੁਮਾਰ, ਦਲਬੀਰ ਕੌਰ, ਸੁਦੇਸ਼ ਰਾਣੀ, ਬੀਬੀ ਸੁਨੀਤਾ, ਬੀਬੀ ਭੋਲੀ, ਅਨੀਤਾ ਆਦਿ ਹਾਜ਼ਰ ਹੋਏ।
ਦੀ ਕਲਾਸ ਫੋਰ ਗੋਰਮਿੰਟ ਇੰਪਲਾਇਜ਼ ਯੂਨੀਅਨ ਨੇ ਬਜਟ ਦੀਆਂ ਕਾਪੀਆਂ ਸਾੜ ਕੇ ਜਤਾਇਆ ਰੋਸ਼

