ਕਪੂਰਥਲਾ ਦੀ ਸੰਦੀਪ ਕੌਰ ਇੰਡੀਕੋ ਏਅਰ ਦੀ ਬਣੀ ਪਾਇਲਟ, ਪਿੰਡ ਵਾਸੀਆ ਅਤੇ ਪਰਿਵਾਰ ਵੱਲੋਂ ਢੋਲ ਵਜਾ ਕੇ ਕੀਤਾ ਭਰਵਾ ਸਵਾਗਤ

ਕਪੂਰਥਲਾ (ਬਰਿੰਦਰ ਚਾਨਾ) : ਪੰਜਾਬ ਦੀਆਂ ਧੀਆਂ ਲੜਕਿਆਂ ਨਾਲੋਂ ਕਿਸੇ ਵੀ ਤਰ੍ਹਾਂ ਤੋਂ ਘੱਟ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਜਿਲ੍ਹਾ ਕਪੂਰਥਲਾ ਦੇ ਪਿੰਡ ਅਵਾਣ ਭੀਖੇਸ਼ਾਹ ਦੀ 27 ਸਾਲਾ ਸੰਦੀਪ ਕੌਰ ਪੁੱਤਰੀ ਬਲਬੀਰ ਸਿੰਘ ਨੇ ਪੇਸ਼ ਕੀਤੀ ਹੈ, ਜੋ ਇੰਡੀਕੋ ਏਅਰ ਦੀ ਪਾਇਲਟ ਬਣੀ ਹੈ। ਜਿਸ ਨੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਪਿੰਡ ਅਵਾਣ ਭੀਖੇਸ਼ਾਹ ਦੇ ਬਲਬੀਰ ਸਿੰਘ ਦੀ ਇਕ ਬੇਟੀ ਅਤੇ ਇਕ ਬੇਟਾ ਹੈ ਬੇਟਾ ਜੋ ਕਿ ਜਰਮਨੀ ਵਿਚ ਆਪਣਾ ਕਾਰੋਬਾਰ ਕਰਦਾ ਹੈ। । ਜਾਣਕਾਰੀ ਦਿੰਦੇ ਹੋਏ ਪਾਇਲਟ ਬਣੀ ਸੰਦੀਪ ਕੌਰ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਸਖ਼ਤ ਮਿਹਨਤ ਸਦਕਾ ਐਰੋਸਪੇਸ ਇੰਜੀਨੀਅਰ ਚੰਡੀਗ੍ਹੜ ਪੜਾਈ ਕਰਨ ਤੋਂ ਬਾਅਦ ਪਾਇਲਟ ਬਣਨ ਨੂੰ ਤਰਜੀਹ ਦਿੱਤੀ ਅਤੇ ਇੰਜ ਕਰਨ ਤੋਂ ਬਾਅਦ ਡਿਜੀਸੀਏ ਪਾਸ ਕਰਨ ਉਪਰੰਤ ਸੀਪੀਐਲ ਪੂਨਾ ਵਿਖੇ ਦਾਖਲਾ ਲੈਕੇ ਆਪਣੀ ਸਿਖਲਾਈ ਪੂਰੀ ਕੀਤੀ। ਪਾਈਲਟ ਸੰਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਇੰਡੀਗੋ ਏਅਰ ਲਾਈਨ ਵਿੱਚ ਫਸਟ ਅਫਸਰ ਵਜੋਂ ਨਿਯੁਕਤ ਹੋਈ ਹੈ। ਜਿਸਦਾ ਆਪਣਾ ਸੁਪਨਾ ਸੀ ਕਿ ਉਹ ਪਾਇਲਟ ਬਣਕੇ ਆਪਣੇ ਮਾਂ ਬਾਪ ਤੇ ਪਿੰਡ ਦਾ ਨਾਮ ਰੌਸ਼ਨ ਕਰੇ। ਅੱਜ ਸੰਦੀਪ ਕੌਰ ਪਾਈਲਟ ਦਾ ਪਿੰਡ ਵਿੱਚ ਪੁੱਜਣ ਤੇ ਪਿਤਾ ਬਲਵੀਰ ਸਿੰਘ ਤੇ ਮਾਤਾ ਸੁਰਿੰਦਰ ਕੌਰ ਤੇ ਰਿਸ਼ਤੇਦਾਰਾਂ ਪਿੰਡ ਵਾਸੀਆ ਨੇ ਨਿੱਘਾ ਸੁਆਗਤ ਕੀਤਾ। ਜਿਥੇ ਕਿ ਅੱਜ ਪਿੰਡ ਵਾਸੀਆ ਤੇ ਹੋਰਨਾਂ ਵਿੱਚ ਖੁਸ਼ੀ ਦਾ ਇਜਹਾਰ ਕੀਤਾ। ਇਸ ਮੋਕੇ ਲੜਕੀ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਲੜਕੀਆਂ ਦਾ ਹਮੇਸ਼ਾ ਮਾਣ ਸਤਿਕਾਰ ਤੇ ਉਨ੍ਹਾਂ ਨੂੰ ਵੱਧ ਚੜ ਕੇ ਪੜਾਉਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਇਕ ਵਧੀਆ ਮੁਕਾਮ ਹਾਸਿਲ ਤੇ ਉਨ੍ਹਾਂ ਦਾ ਸੁਪਨਾ ਪੂਰਾ ਹੋ ਸਕੇ। ਇਸ ਮੌਕੇ ਬਲਬੀਰ ਸਿੰਘ, ਅਮਰੀਕ ਸਿੰਘ, ਗਿਆਨੀ ਫੁੰਮਣ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਸਰਪੰਚ ਬਿਕਰ ਸਿੰਘ, ਨੰਬੜਦਾਰ ਗੁਰਮੀਤ ਕੌਰ, ਅਮਰਜੀਤ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ ਤੇ ਹੋਰ ਕਈ ਹਾਜ਼ਰ ਸਨ।

Leave a Reply

Your email address will not be published. Required fields are marked *

Translate »
error: Content is protected !!