ਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਸ਼ੁਰੂ

ਵਰਕਸ਼ਾਪ ਦੌਰਾਨ 9 ਬਲਾਕਾਂ ਦੇ 36 ਰਿਸੋਰਸ ਪਰਸਨ ਨੇ ਲਿਆ ਭਾਗ

ਕਪੂਰਥਲਾ (ਬਰਿੰਦਰ ਚਾਨਾ) : ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਤੀਸਰੀ ਜਮਾਤ ਤੱਕ ਦੇ ਸਿਲੇਬਸ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਕਰਦੇ ਹੋਏ ਅਤੇ ਬੱਚਿਆਂ ਨੂੰ ਸਮੇਂ ਦੀ ਹਾਣੀ ਬਣਾਉਂਦੇ ਹੋਏ ਉਪਰਾਲੇ ਤਹਿਤ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ ) ਸ਼ੇਖੂਪੁਰ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਦੀ ਦੇਖ ਰੇਖ ਹੇਠ ਸ਼ੁਰੂ ਹੋਈ, ਉਕਤ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ 9 ਬਲਾਕਾਂ ਦੇ 36 ਰਿਸੋਰਸ ਪਰਸਨ ਨੇ ਭਾਗ ਲਿਆ।ਇਸ ਵਰਕਸ਼ਾਪ ਦੇ ਪਹਿਲੇ ਦਿਨ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮਤੀ ਮਮਤਾ ਬਜਾਜ , ਡਾਇਟ ਇੰਚਾਰਜ ਸੁਰਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਨੇ ਵੱਖ ਵੱਖ 9 ਬਲਾਕਾਂ ਦੇ ਸਮੂਹ ਬਲਾਕ ਰਿਸੋਰਸ ਪਰਸਨ ਨੂੰ ਬਲਾਕ ਪੱਧਰ ਦੀਆਂ ਟ੍ਰੇਨਿੰਗ ਵਧੀਆ ਕਰਵਾਉਣ ਤੇ ਪੰਜਾਬੀ, ਗਣਿਤ ਤੇ ਅੰਗਰੇਜ਼ੀ ਵਿਸੇ ਨਾਲ ਸੰਬੰਧਿਤ ਸਮੂਹ ਗਤੀਵਿਧੀਆਂ ਵੱਖ ਵੱਖ ਸਕੂਲਾਂ ਦੇ ਹਰ ਅਧਿਆਪਕ ਤੱਕ ਪਹੁੰਚਾਉਣ ਲਈ ਆਖਿਆ। ਉਹਨਾਂ ਰਿਸੋਰਸ ਪਰਸਨ ਨੂੰ ਕਿਹਾ ਕਿ ਤੁਹਾਡੇ ਤੇ ਵਿਭਾਗ ਦੁਆਰਾ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ ਕਿ ਤੁਸੀਂ ਸਟੇਟ ਵੱਲੋਂ ਦਿੱਤੇ ਏਜੰਡੇ ਤੇ ਵਿਭਾਗ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਹਰ ਸੰਭਵ ਯਤਨ ਕਰੋਗੇ ਮੈਨੂੰ ਉਮੀਦ ਹੈ ਕਿ ਤੁਸੀ ਇਸ ਵਿਸ਼ਵਾਸ ਨੂੰ ਬਹਾਲ ਰੱਖੋਗੇ। ਇਸ ਵਰਕਸ਼ਾਪ ਦੇ ਪਹਿਲੇ ਦਿਨ ਜ਼ਿਲ੍ਹਾ ਰਿਸੋਰਸ ਪਰਸਨ ਹਰਪ੍ਰੀਤ ਸਿੰਘ ਨਡਾਲਾ , ਰੇਸ਼ਮ ਲਾਲ ਭੁਲੱਥ , ਹਰਪ੍ਰੀਤ ਸਿੰਘ,ਰਾਜੂ ਜੈਨਪੁਰੀ ਆਦਿ ਨੇ ਗਣਿਤ ਵਿਸੇ਼ ਨਾਲ ਸਬੰਧਤ ਗਤੀਵਿਧੀਆਂ ਸਮੂਹ ਬਲਾਕ ਰਿਸੋਰਸ ਪਰਸਨ ਨੂੰ ਕਰਵਾਈਆਂ ।ਇਸ ਵਰਕਸ਼ਾਪ ਦੌਰਾਨ ਬਲਾਕ ਰਿਸੋਰਸ ਪਰਸਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬਾਖੂਬੀ ਢੰਗ ਨਾਲ ਦਿੱਤੇ। ਇਸ ਮੌਕੇ ਤੇ ਨਵਜੋਤ ਸਿੰਘ ,ਪਰਮਿੰਦਰ ਸਿੰਘ, ਤਰਸੇਮ ਸਿੰਘ ਨਡਾਲਾ,ਡਾਕਟਰ ਪਰਮਜੀਤ ਕੌਰ, ਪਵਨ ਕੁਮਾਰ ਜੋਸ਼ੀ, ਅਕਬਰ ਖਾਨ, ਵੀਨੂੰ ਸੇਖੜੀ, ਯੋਗੇਸ਼ ਸ਼ੋਰੀ, ਕੁਲਦੀਪ ਚੰਦ,ਮਨਜੀਤ ਲਾਲ, ਨਵਤੇਜ ਸਿੰਘ ,ਪੰਕਜ ਧੀਰ, ਜੋਤੀ ਨਰੂਲਾ, ਤ੍ਰਿਸ਼ਨਾ ਸੋਹਰ ,ਮੀਨੂ ਰਾਣੀ ਕੰਚਨ ਸੂਦ, ਜਸਪ੍ਰੀਤ ਕੌਰ,ਰਚਨਾ ਪੁਰੀ, ਰਾਜੂ ਗੁਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ,ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਆਦਿ ਬਲਾਕ ਰਿਸੋਰਸ ਪਰਸਨ ਹਾਜ਼ਰ ਸਨ।

Leave a Reply

Your email address will not be published. Required fields are marked *

Translate »
error: Content is protected !!