ਕੁਸ਼ਟ ਰੋਗੀਆਂ ਨਾਲ ਨਾ ਕਰੋ ਭੇਦਭਾਵ : ਡਾ ਰਿਚਾ ਭਾਟੀਆ
ਕਪੂਰਥਲਾ (ਬਰਿੰਦਰ ਚਾਨਾ) : ਕੁਸ਼ਟ ਰੋਗ ਸੰਬੰਧੀ ਜਾਗਰੂਕਤਾ ਕਰਨ ਲਈ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ 30 ਜਨਵਰੀ ਤੋਂ 13 ਫਰਵਰੀ ਤੱਕ ਕੁਸ਼ਟ ਰੋਗ ਪੰਦਰਵਾੜਾ ਮਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਸਪਰਸ਼ ਕੁਸ਼ਟ ਜਾਗਰੂਕਤਾ ਪੰਦਰਵਾੜਾ ਤਹਿਤ ਲੋਕਾਂ ਨੂੰ ਕੁਸ਼ਟ ਰੋਗ ਸੰਬੰਧੀ ਫੀਲਡ ਸਟਾਫ ਵੱਲੋਂ ਜਾਗਰੂਕ ਕੀਤਾ ਜਾਏਗਾ ਤਾਂ ਜੋ ਇਸ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ ਤੇ ਸਮੇਂ ਸਿਰ ਇਲਾਜ ਸ਼ੁਰੂ ਹੋ ਸਕੇ। ਉਨ੍ਹਾਂ ਫੀਲਡ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਪੰਦਰਵਾੜੇ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਜੇਕਰ ਕੋਈ ਸ਼ੱਕੀ ਮਰੀਜ ਹੈ ਤਾਂ ਉਸ ਨੂੰ ਸਰਕਾਰੀ ਸਿਹਤ ਕੇਂਦਰ ਰੈਫਰ ਕੀਤਾ ਜਾਏ ।ਕੁਸ਼ਟ ਰੋਗ ਨੂੰ ਜੜੋਂ ਖਤਮ ਕਰਨ ਤੇ ਪੀੜਤਾਂ ਨੂੰ ਸਮਾਜ ਦੀ ਮੁੱਖਧਾਰਾ ਵਿਚ ਸ਼ਾਮਲ ਕਰਨ ਸੰਬਧੀ ਸਹੁੰ ਵੀ ਚੁੱਕੀ ਗਈ। ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਨੇ ਕਿਹਾ ਕਿ ਕੁਸ਼ਟ ਰੋਗੀਆਂ ਨਾਲ ਕਿੱਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਕੁਸ਼ਟ ਆਸ਼ਰਮ ਵਿਚ ਜਾ ਕੇ ਅਵੇਰਨੈੱਸ ਕੀਤੀ ਅਤੇ ਉਨ੍ਹਾਂ ਕੁਝ ਜ਼ਰੂਰਤ ਦਾ ਸਮਾਨ ਵੀ ਉਨ੍ਹਾਂ ਨੂੰ ਭੇਂਟ ਕੀਤਾ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਅਸ਼ੋਕ ਕੁਮਾਰ,ਜਿਲਾ ਸਿਹਤ ਅਫ਼ਸਰ ਡਾਕਟਰ ਰਾਜੀਵ ਪ੍ਰਾਸ਼ਰ, ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ,ਲੈਪਰੋਸੀ ਵਰਕਰ ਗੁਰਿੰਦਰਜੀਤ ਸਿੰਘ,ਬੀਸੀਸੀ ਜੋਤੀ ਅਨੰਦ,ਬੀਈਈ ਰਵਿੰਦਰ ਜੱਸਲ ਤੇ ਹੋਰ ਹਾਜ਼ਰ ਸਨ।