ਕਪੂਰਥਲਾ ਨਿਊਜ਼ : ਜਗਤਜੀਤ ਨਗਰ ਹਮੀਰਾ ਵਿਖੇ ਇੱਕ ਬੇਜੁਬਾਨ ਗਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਇਸ ਖਬਰ ਨਾਲ ਇਲਾਕੇ ਵਿੱਚ ਡਾਰ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਬਹੁਤ ਵਾਰ ਬਿਜਲੀ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਕਿ ਇਥੇ ਜੋ ਮੀਟਰ ਲੱਗੇ ਹੋਏ ਹਨ ਉਹਨਾਂ ਵਿੱਚ ਨਜ਼ਦੀਕ ਵਾਲੀ ਜਗ੍ਹਾ ’ਤੇ ਕਰੰਟ ਆਉਂਦਾ ਹੈ ਪਰ ਕਦੇ ਵੀ ਕਿਸੇ ਬਿਜਲੀ ਮਹਿਕਮੇ ਦੇ ਅਧਿਕਾਰੀ ਨੇ ਆ ਕੇ ਮੌਕਾ ਨਹੀਂ ਦੇਖਿਆ । ਇਸ ਕਾਰਨ ਹੀ ਇੱਕ ਬੇਜੁਬਾਨ ਗਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ । ਅਸੀਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਨੂੰ ਜਲਦ ਤੋਂ ਜਲਦ ਠੀਕ ਕਰਨ ਤਾਂ ਜ਼ੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ । ਇਸ ਮੋਕੇ ਜਦੋਂ ਹਮੀਰਾ ਬਿਜਲੀ ਮਹਿਕਮੇ ਦੇ ਐਸ ਡੀ ਓ ਬਲਬੀਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।
ਹਮੀਰਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਗਈ ਬੇਜੁਬਾਨ ਪਸ਼ੂ ਦੀ ਜਾਨ
