ਬੇਗੋਵਾਲ (ਬਰਿੰਦਰ ਚਾਨਾ) : ਸਰਕਾਰੀ ਬਹੂਤਕਨੀਕੀ ਕਾਲਜ ਬੇਗੋਵਾਲ ਵਿਖੇ ਪ੍ਰਿੰਸੀਪਲ ਸ਼੍ਰੀ ਹਰਸ਼ ਕੁਮਾਰ ਅਤੇ ਸਟਾਫ ਵੱਲੋਂ ਜੰਗਲਾਤ ਵਿਭਾਗ ਕਪੂਰਥਲਾ ਅਤੇ ਪਾਵਰ ਗਰਿਡ ਕਾਰਪੋਰੇਸਨ ਕਰਤਾਰਪੁਰ ਨਾਲ ਤਾਲਮੇਲ ਕਰਕੇ ਕਾਲਜ ਵਿਖੇ ਪੌਦੇ ਲਗਾਉਣ ਦਾ ਉਪਰਾਲਾ ਕੀਤਾ ਗਿਆ ਇਸ ਵਿਸ਼ੇਸ਼ ਮੌਕੇ ਤੇ ਸ਼੍ਰੀ ਵਾਈ ਸੀ ਐੱਸ ਰਾਉ ਸੀਨੀਅਰ ਜੀਐਮ ਅਤੇ ਸ਼੍ਰੀ ਬਲਵਿੰਦਰ ਕੁਮਾਰ ਡੀਜੀਐਮ ਪਾਵਰ ਗ੍ਰੇਡ ਕਾਰਪੋਰੇਸ਼ਨ ਕਰਤਾਰਪੁਰ ਵਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨਾਂ ਵੱਲੋਂ ਇਸ ਮੌਕੇ ਤੇ ਆਪਣੇ ਹੱਥਾ ਨਾਲ ਪੌਦੇ ਲਗਾਕੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਿੰਸੀਪਲ ਹਰਸ ਕੁਮਾਰ ਦੀ ਹਾਜਰੀ ਵਿਚ ਸਟਾਫ ਮੈਂਬਰ ਇਸ ਕਾਲਜ ਦੇ ਵਿਦਿਆਰਥੀਆਂ ਅਤੇ ਸਰਕਾਰੀ ਸਕੂਲ ਭਦਾਸ ਦੇ ਵਿਦਿਆਰਥੀਆਂ ਵੱਲੋਂ ਪੌਦੇ ਲਗਾ ਕੇ ਵੱਧ ਤੋਂ ਵੱਧ ਪੌਦੇ ਲਾਉਣ ਦਾ ਫੈਸਲਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਵਾਈ ਸੀ ਐੱਸ ਰਾਉ ਸੀਨੀਅਰ ਜੀਐਮ ਅਤੇ ਸ਼੍ਰੀ ਬਲਵਿੰਦਰ ਕੁਮਾਰ ਡੀਜੀਐਮ ਪਾਵਰ ਗਰਿਡ ਕਾਰਪੋਰੇਸਨ ਕਰਤਾਰਪੁਰ, ਫੋਰੈਂਸਟ ਰੇਂਜ ਅਫਸਰ ਸ੍ਰੀ ਦਵਿੰਦਰ ਪਾਲ ਸਿੰਘ ਅਤੇ ਸ਼੍ਰੀ ਜਸਮੀਤ ਸਿੰਘ ਜੰਗਲਾਤ ਵਿਭਾਗ ਕਪੂਰਥਲਾ, ਸ੍ਰੀ ਅਸ਼ੋਕ ਬੱਤਰਾ ਜਿਲ੍ਹਾ ਜੋਇੰਟ ਸੈਕਟਰੀ ਤੇ ਪ੍ਰਿੰਸੀਪਲ ਹਰਸ਼ ਕੁਮਾਰ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਕਿਹਾ ਕਿ ਭਵਿੱਖ ਵਿੱਚ ਇੱਕ ਪੌਦਾ ਮਾਂ ਦੇ ਨਾਮ ਤੇ ਲਗਾ ਕੇ ਭਾਰਤ ਸਰਕਾਰ ਵੱਲੋ ਚਲਾਈ ਗਈ ਮੁਹਿੰਮ ਨੂੰ ਹੋਰ ਅੱਗੇ ਤੋਰਿਆ ਜਾਵੇ। ਇਹ ਸਲਾਘਾ ਯੋਗ ਕਦਮ ਹੈ। ਇਸ ਮੌਕੇ ਤੇ ਸ਼੍ਰੀ ਵਾਈਸੀਐੱਸ ਰਾਉ ਸੀਨੀਅਰ ਜੀਐਮ ਅਤੇ ਸ਼੍ਰੀ ਬਲਵਿੰਦਰ ਕੁਮਾਰ ਡੀਜੀਐਮ ਨੇ ਦੱਸਿਆ ਕਿ ਪਾਵਰ ਗਰਿਡ ਕਾਰਪੋਰੇਸਨ ਕਰਤਾਰਪੁਰ ਨੂੰ ਉਪਰੋਕਤ ਮੁਹਿੰਮ ਦੇ ਮੁਤਾਬਿਕ 5000 ਪੌਦੇ ਵੱਖ ਵੱਖ ਪਿੰਡਾਂ ਤੇ ਜਨਤਕ ਥਾਵਾਂ ਤੇ ਲਗਾਉਣ ਦਾ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚੋ ਇਸ ਕਾਲਜ ਵਿਖੇ 1500 ਪਲਾਂਟ ਲਗਾਏ ਜਾ ਰਹੇ ਹਨ। ਤੇ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ।ਪ੍ਰਿੰਸੀਪਲ ਸ੍ਰੀ ਹਰਸ਼ ਕੁਮਾਰ ਜੀ ਵੱਲੋਂ ਬੂਟਿਆਂ ਲਗਾਉਣ ਤੋਂ ਬਾਅਦ ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸਾਫ ਅਤੇ ਸੁਰੱਖਿਤ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੁਹਿਮ ਦਾ ਹਿੱਸਾ ਬਣਨ ਲਈ ਪੁੱਜੇ ਸਖਸ਼ੀਅਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਰਕੇਸ਼ ਭਗਤ ਮੁੱਖੀ ਬਿਜਲੀ ਵਿਭਾਗ, ਸ੍ਰੀ ਅਮਰਜੀਤ ਸਿੰਘ ਸੀਨੀਅਰ ਲੈਕਚਰਾਰ ਮਕੈਨੀਕਲ, ਸ੍ਰੀ ਸਚਿਨ ਮਾਹਨਾ ਸੀਨੀਅਰ ਲੈਕਚਰਾਰ ਬਿਜਲੀ ਵਿਭਾਗ, ਸ੍ਰੀ ਵਿਜੈ ਕੁਮਾਰ ਸੀਨੀਅਰ ਲੈਕਚਰਾਰ ਮਕੈਨੀਕਲ ਵਿਭਾਗ, ਸ਼੍ਰੀ ਹਰਮੀਤ ਕੁਮਾਰ ਲੈਕਚਰਾਰ ਮਸ਼ੀਨੀ ਵਿਭਾਗ, ਸ੍ਰੀ ਬਲਵੀਰ ਸਿੰਘ ਸੁਪਰਡੈਟ ਗ੍ਰੇਡ-2, ਸ੍ਰੀ ਸ਼ਜੀਵ ਕੁਮਾਰ ਜੂਨੀਅਰ ਸਹਾਇਕ ਸ੍ਰੀ ਚਰਨ ਦਾਸ ਲੈਬ ਸਹਾਇਕ ਅਤੇ ਸ੍ਰੀ ਤਰਸੇਮ ਸਿੰਘ ਲੈਬ ਸਹਾਇਕ ਆਦਿ ਹਾਜਰ ਸਨ।
ਸੰਤ ਬਾਬਾ ਪ੍ਰੇਮ ਸਿੰਘ ਮੈਮੋਰੀਅਲ ਸਰਕਾਰੀ ਬਹੁਤਕਨੀਕੀ ਕਾਲਜ ਬੇਗੋਵਾਲ ਵਿਖੇ ਇੱਕ ਰੁੱਖ ਮਾਂ ਦੇ ਨਾ ਭਾਰਤ ਸਰਕਾਰ ਵੱਲੋ ਚਲਾਈ ਗਈ ਮੁਹਿੰਮ ਦੀ ਸ਼ੁਰੂਆਤ
