ਸੁਲਤਾਨਪੁਰ ਲੋਧੀ (ਕਪੂਰਥਲਾ ਨਿਊਜ਼ ਨੈੱਟਵਰਕ) : ਸੁਲਤਾਨਪੁਰ ਲੋਧੀ ਦੇ ਮਹੱਲਾ ਨਸੀਰਪੁਰੀਆਂ ਤੋਂ ਦੋ ਨਾਬਾਲਗ ਬੱਚੇ ਅਚਾਨਕ ਲਾਪਤਾ ਹੋ ਜਾਣ ਨਾਲ ਇਲਾਕੇ ਵਿੱਚ ਹਲਚਲ ਮਚ ਗਈ ਹੈ। ਲਾਪਤਾ ਹੋਏ ਬੱਚਿਆਂ ਦੀ ਪਛਾਣ ਜੀਵਨ (ਉਮਰ 13 ਸਾਲ) ਅਤੇ ਹਰਸ਼ਿਤ (ਉਮਰ 14 ਸਾਲ) ਵਜੋਂ ਹੋਈ ਹੈ। ਦੋਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਆਪਣੇ ਪੱਧਰ ’ਤੇ ਹਰ ਸੰਭਵ ਥਾਂ ’ਤੇ ਭਾਲ ਕੀਤੀ ਜਾ ਰਹੀ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਘਰੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਲੌਟੇ, ਜਿਸ ਤੋਂ ਬਾਅਦ ਰਿਸ਼ਤੇਦਾਰਾਂ, ਦੋਸਤਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਲ ਕੀਤੀ ਗਈ ਪਰ ਹਜੇ ਤੱਕ ਕੋਈ ਸੂਤਰ ਨਹੀਂ ਮਿਲਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ।ਬੱਚਿਆਂ ਦੇ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਹ ਬੱਚੇ ਕਿਤੇ ਦਿਖਾਈ ਦੇਣ ਜਾਂ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਮਿਲੇ, ਤਾਂ ਤੁਰੰਤ ਹੇਠਾਂ ਦਿੱਤੇ ਨੰਬਰ ’ਤੇ ਸੰਪਰਕ ਕੀਤਾ ਜਾਵੇ। ਸੰਪਰਕ ਕਰੋ : ਅਰੁਣ ਕੁਮਾਰ (ਜੀਵਨ ਦੇ ਪਿਤਾ): 8847238683
ਸੁਲਤਾਨਪੁਰ ਲੋਧੀ ਤੋਂ ਦੋ ਨਾਬਾਲਗ ਬੱਚੇ ਲਾਪਤਾ, ਪਰਿਵਾਰਕ ਮੈਂਬਰ ਪਰੇਸ਼ਾਨ

