ਕਪੂਰਥਲਾ (ਬਰਿੰਦਰ ਚਾਨਾ) : ਸੀਆਈਏ ਸਟਾਫ਼ ਨੇ ਆਬਕਾਰੀ ਵਿਭਾਗ ਦੀ ਟੀਮ ਨਾਲ ਮਿਲ ਕੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਬੂਟਾਂ ’ਚ ਇੱਕ ਸ਼ਰਾਬ ਤਸਕਰ ਦੀ ਕੋਠੀ ’ਤੇ ਛਾਪਾ ਮਾਰਿਆ। ਇਸ ਦੌਰਾਨ ਮੁਲਜ਼ਮ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਫਰਾਰ ਹੋ ਗਏ। ਪੁਲਿਸ ਨੇ ਹਵੇਲੀ ਵਿੱਚੋਂ ਇੱਕ ਇਨੋਵਾ ਗੱਡੀ ਨੰ.ਪੀਬੀ18ਕੇ-9091 ਬਰਾਮਦ ਕੀਤੀ ਹੈ, ਜਿਸ ਵਿੱਚੋਂ ਕੁੱਲ 630 ਲੀਟਰ ਸਪਿਰਟ ਅਤੇ 1 ਲੱਖ 5 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। ਫਰਾਰ ਮੁਲਜ਼ਮਾਂ ਖ਼ਿਲਾਫ਼ ਥਾਣਾ ਸੁਭਾਨਪੁਰ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐਸਪੀ (ਡੀ) ਪਰਮਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ ਏਐਸਆਈ ਜਸਵੀਰ ਸਿੰਘ ਨੇ ਪੁਲਿਸ ਟੀਮ ਅਤੇ ਆਬਕਾਰੀ ਇੰਸਪੈਕਟਰ ਰਮਨ ਭਗਤ ਨਾਲ ਗਸ਼ਤ ’ਤੇ ਸਨ। ਉਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ਼ ਬੱਬਾ ਵਾਸੀ ਪਿੰਡ ਬੂਟ ਦੀ ਕੋਠੀ ਵਿੱਚ ਇੱਕ ਇਨੋਵਾ ਕਾਰ ਖੜ੍ਹੀ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਸਪਿਰਿਟ ਅਤੇ ਡਰੱਗ ਮਨੀ ਪਈ ਹੈ। ਜੇਕਰ ਹੁਣ ਉਸ ਦੀ ਹਵੇਲੀ ’ਤੇ ਛਾਪੇਮਾਰੀ ਕੀਤੀ ਗਈ ਤਾਂ ਉਸ ਨੂੰ ਰੰਗੇ ਹੱਥੀਂ ਫੜਿਆ ਜਾ ਸਕਦਾ ਹੈ। ਜਦੋਂ ਪੁਲਿਸ ਨੇ ਐਕਸਾਈਜ਼ ਟੀਮ ਨਾਲ ਮਿਲ ਕੇ ਮੁਲਜ਼ਮਾਂ ਦੀ ਕੋਠੀ ’ਤੇ ਛਾਪਾ ਮਾਰਿਆ ਤਾਂ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਦੌਰਾਨ ਪੁਲਿਸ ਨੇ ਹਵੇਲੀ ਵਿੱਚ ਖੜ੍ਹੀ ਇਨੋਵਾ ਗੱਡੀ ਨੰਬਰ ਪੀ.ਬੀ.18ਕੇ-9091 ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 18 ਕੈਨ (35 ਲੀਟਰ ਪ੍ਰਤੀ ਕੈਨ) ਕੁੱਲ 630 ਲੀਟਰ ਸਪਿਰਿਟ ਬਰਾਮਦ ਹੋਈ। ਇਸ ਤੋਂ ਇਲਾਵਾ ਗੱਡੀ ’ਚੋਂ 1 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਸੀ.ਆਈ.ਏ ਸਟਾਫ਼ ਨੇ ਗੱਡੀ, ਨਕਦੀ ਅਤੇ ਸਪਿਰਿਟ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਰਾਰ ਮੁਲਜ਼ਮ ਖ਼ਿਲਾਫ਼ ਥਾਣਾ ਸੁਭਾਨਪੁਰ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ਼ ਬੱਬਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਲਗਾਤਾਰ ਉਸ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਕੋਲੋਂ ਕਈ ਹੋਰ ਅਹਿਮ ਖੁਲਾਸੇ ਅਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ 630 ਲੀਟਰ ਸਪਿਰਟ, 1 ਲੱਖ 5 ਹਜਾਰ ਦੀ ਨਗਦੀ ਅਤੇ ਇਨੋਵਾ ਗੱਡੀ ਬਰਾਮਦ
