ਕਪੂਰਥਲਾ (ਬਰਿੰਦਰ ਚਾਨਾ) : ਟੀਬੀ ਮੁਕਤ ਭਾਰਤ ਅਭਿਆਨ ਤਹਿਤ ਚਲ ਰਹੀ 100 ਦਿਨਾਂ ਟੀ ਬੀ ਖ਼ਾਤਮਾ ਮੁਹਿੰਮ ਤਹਿਤ ਅੱਜ ਸੀ ਬੀ ਨੈਟ ਵੈਨ ਨੂੰ ਹਰੀ ਝੰਡੀ ਦੇ ਕੇ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਵੱਲੋਂ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਸੀ.ਬੀ. ਨੈਟ ਅਤੇ ਪੋਰਤੇਬਲ ਐਕਸ ਰੇ ਮਸ਼ੀਨ ਨਾਲ ਲੈਸ ਉਕਤ ਵੈਨ ਨੂੰ ਚਲਾਉਣ ਪਿਛੇ ਸਰਕਾਰ ਦਾ ਇਕੋ ਇਕ ਮਨੋਰਥ ਇਹ ਹੈ ਕਿ ਟੀਬੀ ਪ੍ਰਤੀ ਲੋਕਾਂ ਦੀ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਤੇ ਟੀਬੀ ਦੀ ਸ਼ੁਰੂਆਤ ਵਿਚ ਹੀ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਕੇ ਇਸ ਨੂੰ ਫੈਲਣ ਤੋਂ ਰੋਕਣਾ ਤਾਂ ਕਿ ਕੋਈ ਹੋਰ ਵਿਅਕਤੀ ਨੂੰ ਇਸ ਦੀ ਲਪੇਟ ਵਿਚ ਆਉਣ ਤੋ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਕੀਤੀ ਗਈ ਜਾਂਚ ਨਾਲ ਮਰੀਜ਼ ਦੀ ਬਿਮਾਰੀ ਦਾ ਸ਼ੁਰੂਆਤੀ ਸਟੇਜ ਵਿਚ ਹੀ ਪਤਾ ਲੱਗ ਜਾਵੇਗਾ ਅਤੇ ਸਮੇਂ ਰਹਿੰਦਿਆਂ ਉਸ ਮਰੀਜ਼ ਦਾ ਇਲਾਜ ਹੋਣ ਨਾਲ , ਉਸ ਦੀ ਜਾਨ ਬਚਣ ਦੀ ਸੰਭਾਵਨਾ ਵਧ ਜਾਂਦੀ ਹੈ। ਸਿਵਲ ਸਰਜਨ ਡਾ ਰਿਚਾ ਭਾਟੀਆ ਨੇ ਦੱਸਿਆ ਕਿ ਇਹ ਵੈਨ ਚਲਦੀ ਫਿਰਦੀ ਲੈਬੋਰਟਰੀ ਹੈ। ਇਹ ਵੈਨ ਜ਼ਿਲੇ ਦੇ ਵੱਖ-ਵੱਖ ਏਰੀਆ ‘ਚ ਜਾ ਕੇ ਲੋਕਾਂ ਦੇ ਟੀ.ਬੀ ਦੇ ਟੈਸਟ ਕਰੇਗੀ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਅਸ਼ੋਕ ਕੁਮਾਰ,ਜ਼ਿਲ੍ਹਾ ਟੀਬੀ ਅਫ਼ਸਰ ਮੀਨਾਕਸ਼ੀ, ਡੀਐਚੳ ਡਾ. ਰਾਜੀਵ ਪ੍ਰਾਸ਼ਰ ਡੀਆਈਓ ਰਣਦੀਪ ਸਿੰਘ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ,ਸੁਪਰਡੈਂਟ ਰਾਮ ਅਵਤਾਰ, ਜਯੋਤੀ ਆਨੰਦ,ਰਵਿੰਦਰ ਜੱਸਲ,ਪੰਕਜ ਵਾਲੀਆਂ,ਪ੍ਰਿਯੰਕਾ,ਅਵਤਾਰ ਗਿੱਲ ਤੇ ਹੋਰ ਹਾਜ਼ਰ ਸਨ।