ਕਪੂਰਥਲਾ (ਬਰਿੰਦਰ ਚਾਨਾ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਜ਼ੋਰਦਾਰ ਤਰੀਕੇ ਨਾਲ ਚਲਾਉਣ ਤੇ ਪਾਰਟੀ ਦੀ ਚੜ੍ਹਦੀ ਕਲਾ ਤੇ ਲੋਕ ਸੇਵਾ ਚ ਦਿ੍ੜ ਇਰਾਦਿਆਂ ਨਾਲ ਕੰਮ ਕਰਨ ਦਾ ਪਾਰਟੀ ਵਰਕਰਾਂ ਨੂੰ ਸੱਦਾ ਵੀ ਦਿੱਤਾ ਜਾ ਰਿਹਾ ਹੈ। ਵੀਰਵਾਰ ਨੂੰ ਕਪੂਰਥਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹਲਕਾ ਇੰਚਾਰਜ ਐਚ.ਐਸ ਵਾਲੀਆ ਦੀ ਅਗਵਾਈ ਹੇਠ ਹਲਕਾ ਕਪੂਰਥਲਾ ਦੇ ਦਫ਼ਤਰ ਵਿਖੇ ਕੀਤਾ ਗਿਆ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਹਲਕਾ ਇੰਚਾਰਜ ਅਤੇ ਕਪੂਰਥਲਾ ਦੇ ਆਬਜ਼ਰਵਰ ਮੱਖਣ ਸਿੰਘ ਬਰਾੜ ਵਿਸ਼ੇਸ਼ ਤੋਰ ਪਹੁੰਚੇ। ਇਸ ਦੌਰਾਨ ਹਲਕਾ ਇੰਚਾਰਜ ਐਚ.ਐਸ ਵਾਲੀਆ ਤੇ ਅਕਾਲੀ ਆਗੂਆਂ ਵਲੋਂ ਆਬਜ਼ਰਵਰ ਮੱਖਣ ਸਿੰਘ ਬਰਾੜ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੀਟਿੰਗ ਵਿੱਚ ਨਵੀਂ ਭਰਤੀ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਅਹੁਦੇਦਾਰਾਂ ਤੇ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਲਿਆ।ਮੀਟਿੰਗ ਨੂੰ ਸੰਬੋਧਿਤ ਕਰਦਿਆਂ ਮੱਖਣ ਸਿੰਘ ਬਰਾੜ ਨੇ ਕਿਹਾ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਤੇ ਸਹਿਯੋਗ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ, ਸਾਨੂੰ ਆਪਣੇ ਵਰਕਰਾਂ ਤੇ ਮਾਣ ਹੈ, ਜੋ ਪਾਰਟੀ ਦੀ ਮਜਬੂਤੀ ਲਈ ਇੰਨੀ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਇਕ ਪਰਿਵਾਰ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੜ ਤੋਂ ਮਜਬੂਤ ਕਰਨ ਦੇ ਮਨੋਰਥ ਨਾਲ ਪਾਰਟੀ ਵਰਕਰਾਂ ਨੂੰ ਘਰ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਉਜਾਗਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪੰਥਕ ਪਾਰਟੀ ਹੈ ਜੋ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਅੱਜ ਆਪਣਾ ਅਕਸ਼ ਪੰਜਾਬ ਦੀ ਜਨਤਾ ਤੋਂ ਖੋ ਚੁੱਕੀ ਹੈ। ਮੱਖਣ ਸਿੰਘ ਬਰਾਡ਼ ਨੇ ਕਿਹਾ ਕਿ ਸਾਰੀਆਂ ਕੌਮੀ ਪਾਰਟੀਆਂ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਕਿਉਂਕਿ ਉਹ ਮਹਿਸੂਸ ਕਰਦੀਆਂ ਹਨ ਕਿ ਲੋਕ ਹਾਲੇ ਵੀ ਇਸ ਪਾਰਟੀ ਤੇ ਵਿਸਵਾਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੰਮ ਕਰ ਰਹੀਆਂ ਹਨ। ਇਸ ਮੌਕੇ ਮੀਟਿੰਗ ਵਿਚ ਹਾਜ਼ਰ ਸਮੁੱਚੇ ਅਕਾਲੀ ਆਗੂਆਂ ਨੇ ਪਾਰਟੀ ਨੂੰ ਫੁਟ ਪਾ ਕੇ ਤੋੜਨ ਵਾਲੇ ਲੀਡਰਾਂ ਤੋਂ ਬਚਣ ਤੇ ਜ਼ੋਰ ਦਿੰਦੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਵਰਕਰਾਂ ਨੂੰ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੰਦੇ ਆਖਿਆ ਕਿ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਪੰਜਾਬ ਦੇ ਹਿੰਤਾਂ ਤੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਅਕਾਲੀ ਦਲ ਕਦੇ ਵੀ ਪੰਥ ਅਤੇ ਪੰਜਾਬੀਆਂ ਤੋਂ ਬਾਹਰ ਨਹੀਂ ਗਿਆ ਤੇ ਇਸ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਨੂੰ ਹੀ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਹਮੇਸ਼ਾ ਹੀ ਹਰ ਵਿਅਕਤੀ, ਸਮਾਜ, ਵਰਗ, ਜਾਤ ਪਾਤ ਆਦਿ ਦਾ ਸਤਿਕਾਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹਰ ਵਰਕਰ, ਆਗੂ ਤੇ ਨੇਤਾ ਪਾਰਟੀ ਨਾਲ ਖੜ੍ਹਾ ਹੈ ਤੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਸਿਆਸਤ ਦੀਆਂ ਬਰੂਹਾਂ ਵਿਚੋਂ ਇਕ ਮੰਨੀ ਜਾਂਦੀ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਪਹਿਲਾਂ ਵੀ ਪੰਜਾਬੀਆਂ ਦੇ ਪਿਆਰ ਸਦਕਾ ਇਕ ਮਜ਼ਬੂਤ ਪਾਰਟੀ ਹੈ ਅਤੇ ਅੱਗੇ ਵੀ ਮਜ਼ਬੂਤ ਰਹੇਗੀ। ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਪੁਰਖ ਨੂੰ ਅੱਗੇ ਰੱਖ ਕੇ ਹਰੇਕ ਕਾਰਜ ਨੂੰ ਨੇਪਰੇ ਚਾੜ੍ਹਿਆ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਪੰਜਾਬ ਤੇ ਪੰਜਾਬੀਆਂ ਦੀ ਅਗਵਾਈ ਲਈ ਆਪਣੇ ਕਦਮ ਖੁਸ਼ਹਾਲੀ ਤੇ ਤਰੱਕੀ ਲਈ ਵਧਾਉਂਦਾ ਰਹੇਗਾ। ਇਸ ਮੌਕੇ ਦਲਵਿੰਦਰ ਸਿੰਘ ਸਿੱਧੂ (ਸਾਬਕਾ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ), ਤਨਵੀਰ ਸਿੰਘ ਰੰਧਾਵਾ (ਜਿਲ੍ਹਾਂ ਪ੍ਰਧਾਨ ਯੂਥ ਅਕਾਲੀ ਦਲ), ਦਲਜੀਤ ਸਿੰਘ (ਸਾਬਕਾ ਚੇਅਰਮੈਨ), ਜਗਜੀਤ ਸਿੰਘ ਸ਼ੰਮੀ(ਮੈਬਰ ਪੀਏਸੀ ਪੰਜਾਬ), ਬੀਬੀ ਗੁਰਪ੍ਰੀਤ ਕੌਰ ਰੂਹੀ (ਮੈਬਰ ਐਸਜੀਪੀਸੀ ਸੁਲਤਾਨਪੁਰ ਲੋਧੀ),ਰਜਿੰਦਰ ਸਿੰਘ ਧੰਜਲ(ਹਲਕਾ ਪ੍ਰਧਾਨ), ਸੁੱਖਦੇਵ ਸਿੰਘ ਨਾਨਕਪੁਰ, ਕੁਲਦੀਪ ਸਿੰਘ ਟਾਂਡੀ(ਮੈਂਬਰ ਕੋਰਕਮੇਟੀ ਪੰਜਾਬ ਯੂਥ ਅਕਾਲੀ), ਵਿਕਾਸ ਸਿੱਧੀ, ਕੋਮਲ ਸਹੋਤਾ ਗਾਗਾ (ਯੂਥ ਅਕਾਲੀ ਆਗੂ, ਪ੍ਰਧਾਨ ਵਾਲਮੀਕਿ ਨੌਜਵਾਨ ਸਭਾ), ਪਰਮਜੀਤ ਸਿੰਘ ਦੋਆਬਾ (ਪ੍ਰਧਾਨ ਪੈਟਰੋਲ ਪੰਪ ਐਸ਼ੋਸੇਸ਼ਨ ਪੰਜ਼ਾਬ), ਡਾ. ਦਵਿੰਦਰ ਸਿੰਘ ਕਾਲੜਾ (ਚੈਅਰਮੈਨ ਕੋਰਕਮੇਟੀ ਕਪੂਰਥਲਾ), ਸੀਨੀਅਰ ਆਗੂ ਦਿਨੇਸ਼ ਕੁਮਾਰ, ਰਣਜੀਤ ਸਿੰਘ ਮਠਾੜੂ, ਜਥੇਦਾਰ ਸੁਖਵਿੰਦਰ ਸਿੰਘ ਨਵਾਂ ਪਿੰਡ (ਸਰਕਲ ਪ੍ਰਧਾਨ), ਜਥੇਦਾਰ ਇੰਦਰਜੀਤ ਸਿੰਘ ਮੰਨਣ (ਸਰਕਲ ਪ੍ਰਧਾਨ), ਜਥੇਦਾਰ ਜਰਨੈਲ ਸਿੰਘ ਬਾਜਵਾ (ਸਰਕਲ ਪ੍ਰਧਾਨ), ਜਗਤਾਰ ਸਿੰਘ ਜੱਲੋਵਾਲ, ਸਤਨਾਮ ਸਿੰਘ ਜਲੋਵਾਲ, ਮਹਿੰਦਰ ਸਿੰਘ ਮੈਜਰਵਾਲ(ਪ੍ਰਧਾਨ ਕਿਸਾਨ ਵਿੰਗ ਪੰਜਾਬ), ਸੀਨੀਅਰ ਆਗੂ ਅਜੇ ਬੱਬਲਾ, ਜਤਿੰਦਰ ਪਾਲ ਸਿੰਘ ਭਾਟੀਆ, ਅਮਰਜੀਤ ਸਿੰਘ ਥਿੰਦ ਆਦਿ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿੱਚ ਜਿਲ੍ਹਾਂ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਦਲਵਿੰਦਰ ਸਿੰਘ ਸਿੱਧੂ ਸਿੱਧਵਾਂ ਦੋਨਾਂ ਨੇ ਸਾਰੇ ਆਏ ਹੋਏ ਲੀਡਰਾਂ, ਜੱਥੇਦਾਰਾਂ ਅਤੇ ਵਰਕਰਾਂ ਧੰਨਵਾਦ ਕੀਤਾ ਅਤੇ ਸਾਰੇ ਆਗੂਆਂ ਨੂੰ ਕਿਹਾ ਕੀ ਜਲਦੀ ਤੋਂ ਜਲਦੀ ਮੈਂਬਰਸ਼ਿਪ ਦੀਆਂ ਕਾਪੀਆਂ ਭਰ ਕੇ 20 ਤਰੀਕ ਤੋਂ ਪਹਿਲਾਂ ਚੰਡੀਗ੍ਹੜ ਦਫ਼ਤਰ ਵਿਖੇ ਜਮਾਂ ਕਰਵਾਉਣ ਲਈ ਕਿਹਾ।
ਸ਼੍ਰੋਮਣੀ ਅਕਾਲੀ ਦਲ ਨੂੰ ਜੜ ਤੋਂ ਮਜਬੂਤ ਕਰਨ ਲਈ ਪਾਰਟੀ ਵਰਕਰ ਲੋਕਾਂ ਦੇ ਘਰ-ਘਰ ਜਾ ਕੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸਾਹਮਣੇ ਲਿਆਉਣ : ਮੱਖਣ ਸਿੰਘ ਬਰਾੜ
