ਕਪੂਰਥਲਾ (ਬਰਿੰਦਰ ਚਾਨਾ) : ਮਿਤੀ 26-01-2025 ਨੂੰ ਸੰਤ ਬਾਬਾ ਪ੍ਰੇਮ ਸਿੰਘ ਮੈਮੋਰੀਅਲ ਸਰਕਾਰੀ ਬਹੁਤਕਨੀਕੀ ਕਾਲਜ ਬੇਗੋਵਾਲ ਵਿਖੇ ਪ੍ਰਿੰਸੀਪਲ ਸ੍ਰੀ ਹਰਸ਼ ਕੁਮਾਰ ਜੀ ਦੀ ਅਗਵਾਈ ਹੇਠ ਗਣਤੰਤਰ ਦਿਵਸ ਬੜੀ ਧੁਮ-ਧਾਮ ਨਾਲ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਮੁੱਖੀ ਸ੍ਰੀ ਹਰਸ਼ ਕੁਮਾਰ ਜੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਵੱਲੋਂ ਸਮੂਹ ਸਟਾਫ ਨੂੰ ਗਣਤੰਤਰ ਦਿਵਸ ਦੀ ਮਹੱਤਵਤਾ ਬਾਰੇ ਦੱਸਿਆ ਗਿਆ ਅਤੇ ਸਮੂਹ ਸਟਾਫ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ।ਇਸ ਮੌਕੇ ਤੇ ਸ੍ਰੀ ਤਰਸੇਮ ਜੱਸਲ ਮੁੱਖੀ ਮਕੈਨੀਕਲ ਵਿਭਾਗ, ਸ੍ਰੀ ਰਕੇਸ਼ ਭਗਤ ਮੁੱਖੀ ਬਿਜਲੀ ਵਿਭਾਗ, ਸ੍ਰੀ ਅਮਰਜੀਤ ਸਿੰਘ ਸੀਨੀਅਰ ਲੈਕਚਰਾਰ ਮਕੈਨੀਕਲ, ਸ੍ਰੀ ਸਚਿਨ ਮਾਹਨਾ ਸੀਨੀਅਰ ਲੈਕਚਰਾਰ ਬਿਜਲੀ,ਸ੍ਰੀ ਵਿਜੈ ਕੁਮਾਰ ਸੀਨੀਅਰ ਲੈਕਚਰਾਰ ਮਕੈਨੀਕਲ ਵਿਭਾਗ, ਸ੍ਰੀ ਹਰਮੀਤ ਕੁਮਾਰ ਲੈਕਚਰਾਰ ਮਸ਼ੀਨੀ ਵਿਭਾਗ, ਸ੍ਰੀ ਦਮਨ ਸਾਗਰ ਲੈਕਚਰਾਰ ਬਿਜਲੀ ਵਿਭਾਗ, ਸ੍ਰੀ ਚਰਨ ਦਾਸ ਲੈਬ ਸਹਾਇਕ ਅਤੇ ਸ੍ਰੀ ਤਰਸੇਮ ਸਿੰਘ ਲੈਬ ਸਹਾਇਕ ਆਦ ਹਾਜਰ ਰਹੇ।
ਸਰਕਾਰੀ ਬਹੁਤਕਨੀਕੀ ਕਾਲਜ ਬੇਗੋਵਾਲ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ
