ਭਾਰਤ ਦੇ 75ਵੇਂ ਗਣਤੰਤਰ ਦਿਵਸ ਮੌਕੇ ਤੇ ਸਪੇਨ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੇ ਸਪੇਨ ਵਿੱਚ ਵੱਸਦੇ ਭਾਰਤੀਆਂ ਵੱਲੋਂ ਇੱਕ ਸਮਾਗਮ ਦਾ ਆਯੋਜਨ ਮੈਡਰਿਡ ਦੇ ਹੋਟਲ ਇੰਟਰ ਕਾਟੀਨੈੱਟਲ ਵਿੱਚ ਕੀਤਾ ਗਿਆ ਅਤੇ 26 ਜਨਵਰੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵਕ ਸੁਖਵੰਤ ਸਿੰਘ ਪੱਡਾ, ਸਪੇਨ ਵਿੱਚ ਭਾਰਤ ਦੇ ਰਾਜਦੂਤ ਦਿਨੇਸ਼ ਪਟਨਾਇਕ, ਨੇਪਾਲ ਦੇ ਰਾਜਦੂਤ ਡਾ ਸ਼ਰਮਿਲਾ ਪਰਾਜੁਲੀ ਧਾਕਲ, ਜਸਵੰਤ ਸਿੰਘ ਬੱਲ ਯੂਐਸਏ ਅਤੇ ਹੈਰੀ ਪੱਡਾ ਜਰਮਨੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸੁਖਵੰਤ ਸਿੰਘ ਪੱਡਾ ਨੇ ਭਾਰਤ ਵਾਸੀਆਂ ਨੂੰ ਇਸ ਇਤਿਹਾਸਿਕ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਨੂੰ ਇੱਕ ਮਾਲਾ ਵਿਚ ਪਰੋਣ ਵਾਲੇ ਸੰਵਿਧਾਨ ਦੇ ਲਾਗੂ ਹੋ ਜਾਣ ਨਾਲ 26 ਜਨਵਰੀ 1950 ਨੂੰ ਭਾਰਤ ਨੂੰ ਦੁਨੀਆਂ ਵਿਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਸੰਵਿਧਾਨ ਬਣਾਉਣ ਅਤੇ ਲਾਗੂ ਕਰਨ ਵਿਚ ਮੋਹਰੀ ਭੂਮਿਕਾ ਰਹੀ ਅਤੇ ਉਹ ਅੱਜ ਉਨ੍ਹਾਂ ਸਾਰੀਆਂ ਸ਼ਖਸੀਅਤਾਂ ਨੂੰ ਸਿਜਦਾ ਕਰਦੇ ਹਨ ਜਿਨਾਂ ਨੇ ਸੰਵਿਧਾਨ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਦਿਨ-ਰਾਤ ਰਾਖੀ ਕਰਨ ਵਾਲੀਆਂ ਹਥਿਆਰਬੰਦ ਫੌਜਾਂ ਦੇ ਬਹਾਦਰ ਜਵਾਨਾਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਫੌਜਾਂ ਦੇ ਜਾਂਬਾਜ ਜਵਾਨ ਦੇਸ਼ ਨੂੰ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਤੋਂ ਮਹਿਫੂਜ ਰੱਖਦੇ ਹਨ ਦੇਸ਼ ਦੀ ਆਜਾਦੀ ਲਈ ਲੜੇ ਗਏ ਲੰਬੇ ਸੰਗਰਾਮ ਵਿਚ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜਿਆਦਾ ਰਹੀਆਂ ਅਤੇ ਸ਼ਹੀਦੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ।ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਆਜਾਦੀ ਦਾ ਨਿੱਘ ਮਾਣ ਰਹੇ ਹਾਂ ।
ਸਪੇਨ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਅਤੇ ਸਮੂਹ ਭਾਰਤੀਆਂ ਨੇ ਮਨਾਇਆ 75 ਵਾਂ ਗਣਤੰਤਰ ਦਿਵਸ
