ਵਧੀਕ ਜਿਲ੍ਹਾ ਚੋਣ ਅਫਸਰ ਵਲੋਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ
ਕਪੂਰਥਲਾ 7 ਜਨਵਰੀ (ਬਰਿੰਦਰ ਚਾਨਾ) : ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲ੍ਹਾ ਚੋਣ ਅਫਸਰ ਸ੍ਰੀਮਤੀ ਨਵਨੀਤ ਕੌਰ ਬੱਲ ਵਲੋਂ ਅੱਜ ਜਿਲ੍ਹੇ ਵਿਚ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਜਿਲ੍ਹੇ ਵਿਚ 1 ਜਨਵਰੀ 2025 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋ ਗਈ ਹੈ, ਜਿਸ ਪਿੱਛੋਂ ਜਿਲ੍ਹੇ ਵਿਚ ਵੋਟਰਾਂ ਦੀ ਗਿਣਤੀ 622062 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਨੌਜਵਾਨ ਜਿਸਦੀ ਉਮਰ 18 ਸਾਲ ਹੈ ਤੇ ਉਹ ਵੋਟਰ ਨਹੀਂ ਬਣਿਆ ਹੈ ਤਾਂ ਉਹ ਵੋਟ ਬਣਵਾਉਣ ਲਈ ਫਾਰਮ ਨੰਬਰ 6 ਸਬਧਿਤ ਬੀ.ਐਲ.ਓ ਨੂੰ ਦੇ ਸਕਦਾ ਹੈ। ਇਸ ਤੋਂ ਇਾਵਾ ਵੋਟਰ ਹੈਲਪਲਾਇਨ ਨੰਬਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 306, ਤੀਸਰੀ ਮੰਜਿਲ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਲ੍ਹੇ ਦੇ ਵੋਟਰਾਂ ਬਾਰੇ ਉਨ੍ਹਾਂ ਦੱਸਿਆ ਕਿ 622062 ਵਿਚੋਂ 324097 ਮਰਦ ਤੇ 297932 ਮਹਿਲਾਵਾਂ ਹਨ। ਜਿਲ੍ਹੇ ਵਿਚ ਪੋਲਿੰਗ ਬੂਥ 791 ਹਨ। 18 ਤੋਂ 19 ਸਾਲ ਵਾਲੇ ਵੋਟਰਾਂ ਦੀ ਗਿਣਤੀ 7711 ਤੇ ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਦੀ ਗਿਣਤੀ 4435 ਹੈ। ਇਸ ਤੋਂ ਇਲਾਵਾ 16 ਐਨ.ਆਰ.ਆਈ ਵੋਟਰ ਤੇ 1201 ਸਰਵਿਸ ਵੋਟਰ ਹਨ। ਉਨਾਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੋਟਰ ਸੂਚੀਆਂ ਵੀ ਸੌਂਪੀਆਂ।
