ਵਿਰੋਧੀ ਧਿਰ ਨੂੰ ਝਟਕਾ,ਪਿੰਡ ਭਗਤਪੁਰ(ਦੰਦੂਪੁਰ) ਦੀ ਗ੍ਰਾਮ ਪੰਚਾਇਤ ਚੇਅਰਮੈਨ ਇੰਡੀਅਨ ਦੀ ਅਗਵਾਈ ਹੇਠ ਆਮ ਆਦਮੀ ਵਿੱਚ ਹੋਈ ਸ਼ਾਮਲ

ਕਪੂਰਥਲਾ (ਬਰਿੰਦਰ ਚਾਨਾ) : ਪਿੰਡ ਭਗਤਪੁਰ(ਦੰਦੂਪੁਰ) ਦੀ ਗ੍ਰਾਮ ਪੰਚਾਇਤ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੀ ਅਗਵਾਈ ਹੇਠ ਆਮ ਆਦਮੀ ਵਿੱਚ ਸ਼ਾਮਲ ਹੋ ਗਈ ਹੈ।ਜਿਨ੍ਹਾਂ ਦਾ ਚੇਅਰਮੈਨ ਇੰਡੀਅਨ ਨੇ ਭਰਵਾਂ ਸਵਾਗਤ ਕਰਦਿਆਂ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਚੇਅਰਮੈਨ ਇੰਡੀਅਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਚ ਹਰ ਵਰਗ ਦੀ ਆਪਣੀ ਸਰਕਾਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਕਿਉਂਕਿ ਮਾਨ ਸਰਕਾਰ ਵੱਲੋਂ ਕਿਸੇ ਵੀ ਵਰਗ ਨੂੰ ਅਣਗੌਲਿਆਂ ਨਹੀਂ ਕੀਤਾ ਗਿਆ।ਸਗੋਂ ਮਾਨ ਸਰਕਾਰ ਨੇ ਲੋਕ-ਪੱਖੀ ਅਤੇ ਵਿਕਾਸ ਮੁਖੀ ਫ਼ੈਸਲੇ ਕੀਤੇ ਹਨ,ਜਿਨ੍ਹਾਂ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਪ੍ਰਭਾਵਿਤ ਹੋ ਕੇ ਆਪ ਚ ਸ਼ਾਮਲ ਹੋ ਰਹੇ ਹਨ।ਇਸ ਮੌਕੇ ਚੇਅਰਮੈਨ ਇੰਡੀਅਨ ਨੇ ਦੱਸਿਆ ਕਿ ਪਿੰਡ ਭਗਤਪੁਰ(ਦੰਦੂਪੁਰ) ਦੀ ਗ੍ਰਾਮ ਪੰਚਾਇਤ ਦੇ ਸਰਪੰਚ ਜਸਬੀਰ ਕੌਰ,ਪੰਚ ਰੁਪਿੰਦਰ ਕੌਰ, ਪੰਚ ਕੁਲਵੰਤ ਕੌਰ,ਪੰਚ ਪ੍ਰਵਿੰਦਰਜੀਤ ਕੌਰ,ਪੰਚ ਨਰਿੰਦਰ ਕੌਰ,ਪੰਚ ਜਗੀਰ ਸਿੰਘ,ਪੰਚ ਪਰਮਜੀਤ ਸਿੰਘ,ਪੰਚ ਵਿਜੈ ਕੁਮਾਰ ਸਮੇਤ,ਸਾਬਕਾ ਸਰਪੰਚ ਗੁਰਦੇਵ ਸਿੰਘ ਨੰਬਰਦਾਰ,ਸਾਬਕਾ ਮੈਂਬਰਪੰਚਾਇਤ ਰਾਜਾਂਬੀਰ ਸਿੰਘ,ਪਰਮਜੀਤ ਸਿੰਘ ਲਾਲੀ,ਜਸਦੇਵ ਸਿੰਘ,ਰਾਜਵਿੰਦਰ ਸਿੰਘ,ਬਲਵੀਰ ਸਿੰਘ,ਅਮਰਿੰਦਰ ਸਿੰਘ,ਵਰਿੰਦਰ ਸਿੰਘ,ਸੁਖਦੇਵ ਸਿੰਘ ਸਮੇਤ ਉਨ੍ਹਾਂਦੇ ਪਰਿਵਾਰ ਆਦਿ ਆਪ ਪਾਰਟੀ ਵਿੱਚ ਸ਼ਾਮਲ ਹੋਏ ਹਨ।ਉਨ੍ਹਾਂ ਕਿਹਾ ਕਿ ਆਪ ਚ ਸ਼ਾਮਲ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਸਮਾਜ ਦਾ ਹਰ ਵਰਗ ਆਮ ਆਦਮੀ ਪਾਰਟੀ ਵਿੱਚ ਧੜਾਧੜ ਸ਼ਾਮਲ ਹੋ ਰਿਹਾ ਹੈ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਭਗਤਪੁਰ(ਦੰਦੂਪੁਰ) ਨੇ ਚੇਅਰਮੈਨ ਇੰਡੀਅਨ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਬਿਹਤਰੀ ਲਈ ਅਤੇ ਮਾਨ ਸਰਕਾਰ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਉਹ ਵਚਨਬੱਧ ਹਨ।ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਢਿੱਲੋ ਬਲਾਕ ਪ੍ਰਧਾਨ ਅਨਮੋਲ ਕੁਮਾਰ,ਈਵੈਂਟ ਇਨਚਾਰਜ ਗੌਰਵ ਕੰਡਾ, ਐਡਵੋਕੇਟ ਮਨਦੀਪ ਸਿੰਘ,ਸੁਖਦੇਵ ਸਿੰਘ ਰਿੰਕੂ ਆਦਿ ਹਾਜਿਰ ਸਨ।

Leave a Reply

Your email address will not be published. Required fields are marked *

Translate »
error: Content is protected !!