ਕਪੂਰਥਲਾ (ਬਰਿੰਦਰ ਚਾਨਾ) : ਸਾਡੇ ਤਿਉਹਾਰਾਂ ਵਿਚ ਧੀਆਂ ਦੀ ਸੁਰੱਖਿਆ ਅਤੇ ਸਨਮਾਨ ਦਾ ਮੁੱਖ ਤਿਉਹਾਰ ਹੈ ਲੋਹੜੀ ਭਾਵੇਂ ਕਿ ਸਰਕਾਰ ਵੱਲੋਂ ਬੇਟੀ ਬਚਾਓ ਅਭਿਆਨ ਚਲਾਇਆ ਗਿਆ ਹੈ।ਸਰਕਾਰ ਨੇ ਭਾਵੇਂ ਬੇਟੀ ਬਚਾਓ ਮੁਹਿੰਮ ਚਲਾਈ ਹੋਵੇ ਪਰ ਲੋਹੜੀ ਨਾਲ ਜੁੜੀ ਦੁੱਲਾ ਭੱਟੀ ਨਾਂ ਦੀ ਘਟਨਾ ਜਿਸ ਨੇ ਧੀਆਂ ਦੀ ਸੁਰੱਖਿਆ ਲਈ ਸਭ ਨੂੰ ਪ੍ਰੇਰਿਤ ਕੀਤਾ ਹੈ।ਇਹ ਗੱਲ ਕਾਂਗਰਸੀ ਆਗੂ ਰਾਕੇਸ਼ ਕੇਸ਼ਾ ਨੇ ਲੋਹੜੀ ਦੇ ਤਿਉਹਾਰ ਤੇ ਸਾਰਿਆਂ ਨੂੰ ਭਰੂਣ ਹੱਤਿਆ ਰੋਕਣ ਅਤੇ ਧੀਆਂ ਦੀ ਰੱਖਿਆ ਦਾ ਪ੍ਰਣ ਲੈਣ ਦੀ ਅਪੀਲ ਕਰਦਿਆਂ ਕਹੀ।ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਮਹਾਪਾਪ ਤਾਂ ਹੈ ਹੀ ਨਾਲ ਹੀ ਸਮਾਜ ਤੇ ਇੱਕ ਕਾਲਾ ਧੱਬਾ ਵੀ ਹੈ।ਇਸ ਨੂੰ ਖ਼ਤਮ ਕਰਨ ਲਈ ਸਮਾਜ ਦੇ ਨਾਲ-ਨਾਲ ਔਰਤਾਂ ਨੂੰ ਵੀ ਅੱਗੇ ਆਉਣਾ ਪਵੇਗਾ। ਕੇਸ਼ਾ ਨੇ ਕਿਹਾ ਕਿ ਇੱਕ ਸੱਭਿਅਕ ਸਮਾਜ ਲਈ ਲਿੰਗ ਅਨੁਪਾਤ ਦਾ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਕੰਨਿਆ ਭਰੂਣ ਹੱਤਿਆ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਮਾਨਸਿਕਤਾ ਅਤੇ ਵਿਚਾਧਾਰਾ ਬਦਲਾਅ ਜਰੂਰੀ ਹੈ।ਸਮਾਜ ਨੂੰ ਜਾਗ੍ਰਿਤ ਕਰਨ ਦੀ ਪਹਿਲਕਦਮੀ ਆਪਣੇ ਹੀ ਪਰਿਵਾਰ ਤੋਂ ਕਰਨੀ ਹੋਵੇਗੀ।ਜੇਕਰ ਔਰਤਾਂ ਕੁੱਖ ਚ ਪਲ ਰਹੀ ਕੰਨਿਆ ਦੀ ਹੱਤਿਆ ਨਾ ਕਰਵਾਉਣ ਅੜੇ ਰਹਿਣ ਤਾਂ ਕੋਈ ਵੀ ਤਾਕਤ ਉਨ੍ਹਾਂ ਨੂੰ ਇਸ ਮਾੜੇ ਕੰਮ ਲਈ ਮਜਬੂਰ ਨਹੀਂ ਕਰ ਸਕਦੀ।ਉਨ੍ਹਾਂ ਨੇ ਧੀਆਂ ਨੂੰ ਬਚਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਅਤ ਕਰਨ ਦੀ ਅਪੀਲ ਵੀ ਕੀਤੀ।ਲੜਕੀਆਂ ਦੀ ਜਨਮ ਦਰ ਲਗਾਤਾਰ ਘਟ ਹੁੰਦੀ ਜਾ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ।ਲੜਕੀਆਂ ਦੇਸ਼ ਦਾ ਭਵਿੱਖ ਹਨ,ਇਸ ਲਈ ਭਰੂਣ ਹੱਤਿਆ ਕਰਨਾ ਜਾਂ ਕਰਵਾਉਣਾ ਪਾਪ ਅਤੇ ਕਾਨੂੰਨੀ ਅਪਰਾਧ ਹੈ।ਇਸ ਦੇ ਲਈ ਪਰਿਵਾਰ ਵਿੱਚ ਧੀਆਂ ਨੂੰ ਮਹੱਤਵ ਨਾ ਦੇਣਾ,ਉਨ੍ਹਾਂ ਦੀ ਪਰਵਰਿਸ਼ ਵਿੱਚ ਲਾਪਰਵਾਹੀ ਵਰਤਣਾ ਆਦਿ ਕਾਰਨ ਜਿੱਮੇਦਾਰ ਹਨ।ਉਨ੍ਹਾਂ ਕਿਹਾ ਕਿ ਕੁਝ ਮਾਪੇ ਧੀਆਂ ਨੂੰ ਬੋਝ ਸਮਝਦੇ ਹਨ,ਪਰ ਸੱਚਾਈ ਤਾਂ ਇਹ ਹੈ ਕਿ ਧੀਆਂ ਤੋਂ ਬਿਨਾਂ ਵੰਸ਼ ਅੱਗੇ ਨਹੀਂ ਵਧਦਾ।ਅੱਜ ਧੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਕੇ ਆਪਣੇ ਪਰਿਵਾਰ,ਸਮਾਜ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੰਨਿਆ ਭਰੂਣ ਹੱਤਿਆ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਸਰਕਾਰ ਅਤੇ ਅਧਿਕਾਰੀਆਂ ਨੂੰ ਆਮ ਲੋਕਾਂ ਵਿੱਚ ਵੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।
ਲੋਹੜੀ ਦੇ ਤਿਉਹਾਰ ਤੇ ਭਰੂਣ ਹੱਤਿਆ ਰੋਕਣ ਅਤੇ ਧੀਆਂ ਦੀ ਰੱਖਿਆ ਦਾ ਲਵੋ ਪ੍ਰਣ : ਰਾਕੇਸ਼ ਕੇਸ਼ਾ
