
ਫਗਵਾੜਾ ਹੁਸ਼ਿਆਰਪੁਰ ਰੋਡ ਤੇ ਸਥਿਤ ਜਗਜੀਤਪੁਰ ਨਜਦੀਕ ਇੱਕ ਬੱਸ ਅਤੇ ਮੋਟਰਸਾਈਕਲ ਰੇੜੇ ਦੀ ਜਬਰਦਸਤ ਟੱਕਰ ਹੋ ਗਈ ਜਿਸ ਵਿੱਚ ਇਕ 3 ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਇੱਕ ਪਰਿਵਾਰ ਦੇ ਮੈਂਬਰ ਮੋਟਰਸਾਈਕਲ ਵਾਲੇ ਰੇੜੇ ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਜਦੋਂ ਉਹ ਜਗਜੀਤਪੁਰ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਨਿਜੀ ਬੱਸ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਰਿਸ਼ਤੇਦਾਰ ਰਾਮਪਾਲ ਵਾਸੀ ਪਿੰਡ ਵਿਰਕਾਂ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਜੋ ਕਿ ਉਸ ਨੂੰ ਮਿਲਣ ਲਈ ਹੁਸ਼ਿਆਰਪੁਰ ਤੋਂ ਪਿੰਡ ਵਿਰਕਾਂ ਆਏ ਹੋਏ ਸਨ ਜਦੋਂ ਉਹ ਵਾਪਿਸ ਹੁਸ਼ਿਆਰਪੁਰ

ਜਾ ਰਹੇ ਸਨ ਰਸਤੇ ਚ ਇਕ ਬੱਸ ਦੀ ਟੱਕਰ ਲੱਗਣ ਕਾਰਨ ਇਹ ਹਾਦਸਾ ਵਾਪਰ ਗਿਆ ਹਾਦਸੇ ਦੀ ਸੂਚਨਾ ਮਿਲਦੇ ਸਾਰ ਮੌਕੇ ਤੇ ਪਹੁੰਚੇ ਐੱਸ ਐਚ ਓ ਥਾਣਾ ਰਾਵਲਪਿੰਡੀ ਕ੍ਰਿਪਾਲ ਸਿੰਘ ਨੇ ਦਸਿਆ ਕਿ ਬਲਬੀਰ ਕਲੋਨੀ ਹੁਸ਼ਿਆਰਪੁਰ ਦੇ ਇਕ ਪਰਿਵਾਰ ਦੇ 5 ਮੈਂਬਰ ਜੋ ਕਿ ਮੋਟਰਸਾਈਕਲ ਰੇਹੜੇ ਤੇ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਜਗਜੀਤਪੁਰ ਨਜਦੀਕ ਉਨ੍ਹਾਂ ਦੀ ਇਕ ਮਿੱਲ ਦੀ ਲੇਬਰ ਲੈ ਕੇ ਆ ਰਹੀ ਬੱਸ ਨਾਲ ਸਾਹਮਣੇ ਤੋਂ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਰੇਹੜੇ ਚ ਸਵਾਰ ਗਰੀਬ ਦਾਸ ਉਸਦੀ ਸੱਸ ਫੂਲਵਤੀ ਅਤੇ ਗਰੀਬ ਦਾਸ ਦੇ ਲੜਕੇ ਜਿਸ ਦੀ ਉਮਰ ਕ੍ਰੀੱਬ 3 ਸਾਲ ਦੱਸੀ ਜਾ ਰਹੀ ਦੀ ਮੌਤ ਹੋ ਗਈ ਅਤੇ ਗਰੀਬ ਦਾਸ ਦੀ ਪਤਨੀ ਰਜਨੀ ਅਤੇ ਡੇਢ ਸਾਲ ਦੀ ਲੜਕੀ ਜੋ ਕਿ ਗੰਭੀਰ ਜ਼ਖਮੀ ਹੋ ਗਏ ਜੋ ਕਿ ਫਗਵਾੜਾ ਦੇ ਸਿਵਲ ਹਸਪਤਾਲ ਚ ਜੇਰੇ ਇਲਾਜ ਹਨ ਐੱਸ ਐਚ ਓ ਦੇ ਦੱਸਣ ਮੁਤਾਬਿਕ ਪੁਲਿਸ ਵਲੋਂ ਬੱਸ ਨੂੰ ਕਬਜੇ ਚ ਲੈ ਲਿਆ ਅਤੇ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
