ਨਿਹੰਗਾਂ ਦੇ ਚੋਲੇ ‘ਚ ਆਏ ਨੋਸਰਬਜਾਂ ਨੇ ਪ੍ਰਵਾਸੀ ਭਾਰਤੀ ਨਾਲ ਮਾਰੀ 50 ਹਜਾਰ ਦੀ ਠੱਗੀ

ਪਿੰਡ ਝੱਲ ਲਈ ਵਾਲਾ ਵਿਖੇ ਅੱਜ ਸਵੇਰੇ ਨਿਹੰਗ ਸਿੰਘਾਂ ਦੇ ਚੋਲੇ ਚ ਆਏ ਠੱਗਾਂ ਨੇ ਪ੍ਰਵਾਸੀ ਭਾਰਤੀ ਨਾਲ ਕਰੀਬ 50 ਹਜਾਰ ਰੁਪਏ ਦੀ ਠੱਗੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਨੂੰ ਦਿੱਤੀ ਦਰਖਾਸਤ ਵਿੱਚ ਸੀਤਲ ਸਿੰਘ ਪੁੱਤਰ ਇੰਦਰ ਸਿੰਘ ਪਿੰਡ ਝੱਲ ਲੇਈ ਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ (ਯੂਰਪ) ਵਿੱਚ ਰਹਿ ਰਿਹਾ ਹੈ ਅਤੇ ਉਹ ਇਟਲੀ ਦਾ ਪੱਕਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਹੁਣ ਮੈਂ ਆਪਣੇ ਜੱਦੀ ਘਰ ਪਿੰਡ ਝੱਲ ਲੇਈ ਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਕੁਝ ਸਮਾਂ ਰਹਿਣ ਲਈ ਆਇਆ ਹਾਂ। ਅੱਜ ਸਵੇਰੇ 10.30 ਵਜੇ ਦੇ ਕਰੀਬ ਮੈਂ ਆਪਣੇ ਘਰ ਵਿੱਚ ਕੰਮ ਕਰ ਰਿਹਾ ਸੀ ਤਾਂ 6 ਵਿਅਕਤੀ ਨਿਹੰਗ ਸਿੰਘ ਦੇ ਬਾਣੇ ਵਿੱਚ ਮੇਰੇ ਪਾਸ ਆਏ ਜੋ ਆਪਣੇ ਆਪ ਨੂੰ ‘ਤਰਨਾ ਦਲ’ ਦੇ ਮੈਂਬਰ ਦੱਸ ਰਹੇ ਸਨ। ਉਨਾਂ ਵਿਚੋਂ 2-3 ਜਣਿਆਂ ਨੇ ਮੇਰੀ ਪਤਨੀ ਨੂੰ ਗੱਲਾਂ ਵਿੱਚ ਲਗਾਈ ਰੱਖਿਆ ਅਤੇ ਦੂਜਿਆਂ ਨੇ ਮੇਰੇ ਪਾਸੋਂ ਕਰੀਬ 550 ਯੂਰੋ (ਲਗਭਗ 50,000/- ਰੁਪਏ) ਚਲਾਕੀ ਨਾਲ ਠੱਗ ਲਏ ਅਤੇ ਆਪਣੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ PB-09-K 9137 ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਅਸੀਂ ਉਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨੇ ਆਪਣੀ ਗੱਡੀ ਦੀ ਸਾਈਡ ਮਾਰ ਕੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਨਾਂ ਨੌਸਰਬਾਜਾਂ ਦੀ ਸਾਰੀ ਵੀਡੀਓ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਨਾਂ ਨੌਸਰਬਾਜਾਂ/ਠੱਗਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਮੇਰੇ ਨਾਲ ਉਨਾਂ ਵੱਲੋਂ ਮਾਰੀ ਗਈ ਠੱਗੀ ਦੇ ਪੈਸੇ 550 ਯੂਰੋ ਵਾਪਿਸ ਕਰਵਾਏ ਜਾਣ।
ਫੋਟੋ ਕੈਪਸ਼ਨ:
ਆਪਣੇ ਨਾਲ ਹੋਈ ਠੱਗੀ ਸਬੰਧੀ ਪੁਲਿਸ ਨੂੰ ਦਿੱਤੀ ਦਰਖਾਸਤ ਦਿਖਾਉਂਦਾ ਹੋਇਆ ਪ੍ਰਵਾਸੀ ਭਾਰਤੀ ਸੀਤਲ ਸਿੰਘ।

Leave a Reply

Your email address will not be published. Required fields are marked *

Translate »
error: Content is protected !!