ਕਪੂਰਥਲਾ ਨਿਊਜ਼ : ਕਸਬਾ ਨਡਾਲਾ ’ਚ ਪੈਂਦੇ ਮਾਨਾਂ ਦੇ ਮੁਹੱਲੇ ਵਿਖੇ ਪ੍ਰਵਾਸੀ ਭਾਰਤੀ ਦੀ ਬੰਦ ਪਈ ਕੋਠੀ ’ਚ ਅਣਪਛਾਤੇ ਚੋਰਾਂ ਵੱਲੋਂ ਘਰ ਦੇ ਅੰਦਰ ਤਾਲਾ ਤੋੜ ਕੇ ਫੋਲਾ ਫਰਾਲੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਹੋਇਆ ਗੱਬਰ ਸਿੰਘ ਵਾਸੀ ਮਾਂਗੇਵਾਲ ਨੇ ਦੱਸਿਆ ਕਿ ਮੇਰਾ ਜੀਜਾ ਕਰਨਵੀਰ ਸਿੰਘ ਪੁੱਤਰ ਸਵ: ਸੁਖਦੇਵ ਸਿੰਘ ਵਾਸੀ ਨਡਾਲਾ ਜਿਸਦਾ ਨਡਾਲਾ ਦੇ ਡਾਕਖਾਨੇ ਕੋਲ ਕੋਠੀ ਹੈ ਤੇ ਉਹ ਆਪ ਪਰਿਵਾਰ ਸਮੇਤ ਕਨੇਡਾ ਵਿੱਚ ਰਹਿੰਦਾ ਹੈ ਤੇ ਮਗਰੋ ਅਸੀ ਕੋਠੀ ਚ ਸਾਂਭ ਸੰਭਾਲ ਲਈ ਗੇੜਾ ਰੱਖਦੇ ਹਾਂ ਉਨ੍ਹਾਂ ਦੱਸਿਆ ਕਿ ਤਕਰੀਬਨ ਇੱਕ ਮਹੀਨਾ ਪਹਿਲਾ ਜਦੋ ਕੋਠੀ ਦਾ ਗੇੜਾ ਮਾਰਿਆ ਤਾਂ ਸਭ ਕੁਝ ਠੀਕ ਠਾਕ ਸੀ, ਪਰ ਜਦੋ ਵੀਰਵਾਰ ਨੂੰ ਅਸੀ ਮੇਨ ਗੇਟ ਦਾ ਤਾਲਾ ਖੋਹਲ ਕੇ ਕੋਠੀ ਚ ਦਾਖਲ ਹੋਏ ਤਾਂ ਅੰਦਰ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ ਹਰੇਕ ਕਮਰੇ ਵਿੱਚ ਫੋਲਾ ਫਰਾਲੀ ਕੀਤੀ ਹੋਈ ਸੀ ਤੇ ਸਮਾਨ ਖਿਲਰਿਆ ਪਿਆ ਸੀ ਪਰ ਘਰ ਚ ਰੱਖੇ ਲੈਪਟਾਪ, ਸਿਲੰਡਰ, ਐਲਸੀਡੀ ਤੇ ਮੋਬਾਇਲ ਚੋਰੀ ਨਹੀਂ ਹੋਏ ਹਨ। ਗੱਬਰ ਨੇ ਦੱਸਿਆ ਕਿ ਕੈਨੇਡਾ ਆਪਣੀ ਭੈਣ ਨਾਲ ਗੱਲਬਾਤ ਕਰਕੇ ਹੀ ਹੋਏ ਨੁਕਸਾਨ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਘਟਨਾ ਬਾਰੇ ਸੂਚਨਾ ਮਿਲਣ ਤੇ ਨਡਾਲਾ ਚੋਂਕੀ ਤੋਂ ਏਐਸਆਈ ਹਰਜਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੋਕੇ ਦੇਖਣ ਪੁੱਜੇ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ।
ਨਡਾਲਾ ਵਿਖੇ ਚੋਰਾਂ ਨੇ ਕੋਠੀ ਨੂੰ ਬਣਾਇਆ ਨਿਸ਼ਾਨਾ, ਕੀਤੀ ਫੋਲਾ ਫਰਾਲੀ
