ਨਗਰ ਸੁਧਾਰ ਟਰੱਸਟ ਵਲੋਂ ਜਾਇਦਾਦਾਂ ਨੂੰ ਰੈਗੂਲਰ ਕਰਵਾਉਣ ਲਈ ਵੰਨ ਟਾਈਮ ਰਿਲੈਕਸੈਸ਼ਨ ਪਾਲਿਸੀ ਲਾਗੂ : ਚੀਮਾ

ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ

ਕਪੂਰਥਲਾ (ਬਰਿੰਦਰ ਚਾਨਾ) : ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਮ ਜਨਤਾ ਨੂੰ ਸਹੂਲਤ ਦਿੰਦਿਆਂ ਜਾਇਦਾਦਾਂ ਦੀ ਉਸਾਰੀ ਲਈ ਵਾਧੂ ਸਮਾਂ ਦੇਣ, ਨਾ ਉਸਾਰੀ ਫੀਸ ਜਮ੍ਹਾਂ ਕਰਵਾਉਣ ਲਈ ਅਤੇ ਅਲਾਟਮੈਂਟ ਪੱਤਰ ਅਨੁਸਾਰ ਰਹਿੰਦੀ ਬਕਾਇਆ ਰਕਮ ਜਿਹਨਾਂ ਅਲਾਟੀਆਂ ਵਲੋਂ ਮਿਥੇ ਸਮੇਂ ਅੰਦਰ ਜਮ੍ਹਾਂ ਨਹੀ ਕਰਵਾਈ ਗਈ ਉਹਨਾਂ ਜਾਇਦਾਦਾਂ ਦੀ ਰਹਿੰਦੀ ਬਕਾਇਆ ਰਕਮ ਜਮ੍ਹਾਂ ਕਰਵਾਕੇ ਜਾਇਦਾਦਾਂ ਨੂੰ ਰੈਗੂਲਾਈਜ਼ ਕਰਵਾਉਣ ਲਈ ਵਨ ਟਾਈਮ ਰਿਲੈਕਸ਼ੈਸ਼ਨ ਪਾਲਿਸੀ ਲਾਗੂ ਕੀਤੀ ਗਈ ਹੈ। ਚੇਅਰਮੈਨ ਇੰਪਰੂਵਮੈਂਟ ਟਰੱਸਟ, ਕਪੂਰਥਲਾ ਨੇ ਕਿਹਾ ਕਿ ਜਿਹੜੇ ਅਲਾਟੀ/ਖਰੀਦਦਦਾਰ ਅਤੇ ਸ਼ਹਿਰ ਵਾਸੀ ਇਸ ਵਨ ਟਾਈਮ ਰਿਲੈਕਸ਼ੈਸ਼ਨ ਪਾਲਿਸੀ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ ਆਪਣੀਆਂ ਦਰਖਾਸਤਾਂ ਮਿਤੀ 31-7-2025 ਤੋਂ ਪਹਿਲਾਂ-ਪਹਿਲਾਂ ਦਫਤਰ ਵਿਚ ਪੇਸ਼ ਕਰ ਸਕਦੇ ਹਨ । ਦਰਖਾਸਤ ਦੇਣ ਵਾਲੇ ਅਲਾਟੀ ਨਾ-ਉਸਾਰੀ ਫੀਸ ਅਤੇ ਜਾਇਦਾਦਾਂ ਦੀ ਬਕਾਇਆ ਰਕਮ ਵਨ ਟਾਈਮ ਰਿਲੈਕਸ਼ੈਸ਼ਨ ਪਾਲਿਸੀ ਅਨੁਸਾਰ ਮਿਤੀ 31.12.2025 ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਫਤਰ ਵਿਚ ਦਰਖਾਸਤਾਂ ਦੇਣ ਲਈ ਆਖਰੀ ਮਿਤੀ 31.07.2025 ਹੈ ਅਤੇ ਇਸ ਮਿਤੀ ਤੋਂ ਬਾਅਦ ਆਈਆਂ ਦਰਖਾਸਤਾਂ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਇਸ ਵਿਸ਼ੇਸ ਛੋਟ ਦਾ ਲਾਭ ਨਹੀਂ ਉਠਾਉਣਗੇ ਉਹਨਾਂ ਜਾਇਦਾਦਾਂ ਦੇ ਅਲਾਟੀਆਂ ਦੇ ਖਿਲਾਫ ਕਾਨੂੰਨ /ਨਿਯਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਅਲਾਟੀਆਂ/ਖਰੀਦਦਾਰਾਂ ਨੂੰ ਕਿਹਾ ਕਿ ਸਰਕਾਰ ਵਲੋਂ ਦਿਤੀ ਗਈ ਵਿਸ਼ੇਸ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Translate »
error: Content is protected !!