ਕਪੂਰਥਲਾ, 7 ਜੁਲਾਈ (ਪ੍ਰੀਤ ਸੰਗੋਜਲਾ) : ਪੰਜਾਬ ਸਰਕਾਰ ਵਲੋਂ ਪੁਲਿਸ ਅਧਿਕਾਰੀਆ ਨੂੰ ਦਿੱਤੀਆ ਗਈਆ ਤਰੱਕੀਆ ਵਿਚੋਂ ਇੰਸਪੈਕਟਰ ਦੀਪਕ ਸ਼ਰਮਾ ਨੂੰ ਡੀ.ਐੱਸ.ਪੀ. ਪ੍ਰਮੋਟ ਹੋਣ ਤੇ ਸ੍ਰੀ ਗੋਰਵ ਤੂਰਾ ਐਸ ਐਸ ਪੀ ਕਪੂਰਥਲਾ ਅਤੇ ਗੁਰਪ੍ਰੀਤ ਸਿੰਘ ਗਿੱਲ ਐਸ ਪੀ ਹੈਡਕੁਆਰਟਰ ਕਪੂਰਥਲਾ ਵੱਲੋਂ ਸਟਾਰ ਲਗਾਏ ਗਏ ਅਤੇ ਮੁਬਾਰਕਾਂ ਦਿੱਤੀਆਂ। ਦੀਪਕ ਸ਼ਰਮਾ ਥਾਣਾ ਬੇਗੋਵਾਲ, ਸਿਟੀ ਹੁਸ਼ਿਆਰਪੁਰ ਸਮੇਤ ਜਿਲਾ ਜਲੰਧਰ ਤੇ ਕਪੂਰਥਲਾ ਦੇ ਵੱਖ-ਵੱਖ ਥਾਣਿਆ ਚ’ ਸੇਵਾ ਨਿਭਾ ਚੁੱਕੇ ਹਨ ਅਤੇ ਹਾਲ ਹੀ ਉਹ ਸਾਈਬਰ ਸੈੱਲ ਕਪੂਰਥਲਾ ਬਤੌਰ ਇੰਚਾਰਜ ਸੇਵਾ ਨਿਭਾ ਰਹੇ ਸਨ।
ਦੀਪਕ ਸ਼ਰਮਾ ਬਣੇ ਡੀ.ਐੱਸ.ਪੀ., ਐਸ.ਐਸ.ਪੀ ਅਤੇ ਐਸ.ਪੀ ਹੈਡਕੁਆਰਟਰ ਵੱਲੋਂ ਲਗਾਏ ਗਏ ਸਟਾਰ
