ਕਪੂਰਥਲਾ (ਬਰਿੰਦਰ ਚਾਨਾ) : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਵੱਲੋਂ ਪ੍ਰੋਜੈਕਟ ‘ਸੰਤੁਲਨ’ ਤਹਿਤ ਲੋਹੜੀ ਦਾ ਪ੍ਰੋਗਰਾਮ ਬ੍ਰਾਂਚ ਢਿੱਲਵਾਂ ਵਿੱਚ ਮਨਾਇਆ ਗਿਆ | ਇਹ ਪ੍ਰੋਗਰਾਮ ਵਿਸ਼ੇਸ਼ ਰੂਪ ਵਿੱਚ ਧੀਆਂ ਦੀ ਲੋਹੜੀ ਅਤੇ ਨਾਰੀ ਸਸ਼ਕਤੀਕਰਨ ਦੇ ਤਹਿਤ ਮਨਾਇਆ ਗਿਆ | ਜਿਸ ਵਿੱਚ ਸਭ ਨੂੰ ਸੰਬੋਧਿਤ ਕਰਦੇ ਹੋਏ ਪਰਮ ਪੂਜਨੀਏ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਵੀਰੇਸ਼ਵਰੀ ਭਾਰਤੀ ਜੀ ਨੇ ਕਿਹਾ, ਨਾਰੀ ਦੇ ਅਲੌਕਿਕ ਗੁਣਾਂ ਦੇ ਸਦਕਾ ਹੀ ਉਸਨੂੰ ਵੇਦਾਂ ਦੇ ਅੰਦਰ ‘ ਪੁਰੰਧ੍ਰੀ ‘ ਕਿਹਾ ਗਿਆ ਹੈ | ਮਹਾਰਿਸ਼ੀ ਪਾਣਿਨੀ ਦਾ ਕਥਨ ਹੈ ਕਿ ਜੋ ਪੁਰਸ਼ ਨਾਰੀ ਤੋਂ ਸਿੱਖਿਆ ਪ੍ਰਾਪਤ ਕਰੇਗਾ, ਉਸਨੂੰ ਬੁੱਧੀਮਾਨ ਕਿਹਾ ਜਾਵੇਗਾ | ਸਾਡੇ ਭਾਰਤ ਦੇ ਗੌਰਵਸ਼ਾਲੀ ਇਤਿਹਾਸ ਅੰਦਰ ਬਹੁਤ ਸਾਰੀਆਂ ਬਹਾਦਰ ਨਾਰੀ ਦੀਆਂ ਵੀਰ ਗਾਥਾਵਾਂ ਹਨ | ਜਿਹਨਾਂ ਨੇ ਸਾਧਨਾ ਦੀ ਸ਼ਕਤੀ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕੀਤੀ | ਸਤੀ ਅਨੁਸੂਈਆ ਨੇ ਆਪਣੇ ਆਤਮਿਕ ਬਲ ਦੁਆਰਾ ਆਪਣੇ ਸ਼ੀਲ ਦੀ ਰੱਖਿਆ ਕਰਦੇ ਹੋਏ ਉਸਦੀ ਪ੍ਰੀਖਿਆ ਲੈਣ ਆਏ ਬ੍ਰਹਮਾ ,ਵਿਸ਼ਨੂੰ ਅਤੇ ਸ਼ਿਵ ਨੂੰ ਵੀ ਬਾਲਕ ਦੇ ਰੂਪ ਵਿੱਚ ਪਰਿਵਰਤਿਤ ਕਰ ਦਿੱਤਾ ਸੀ | ਮਾਤਾ ਸਤੀ ਨੇ ਸ਼ੁੰਭ – ਨਿਸ਼ੁੰਭ ਨਾਮਕ ਦੋ ਦਾਨਵਾਂ ਨੂੰ ਹਰਾ ਦਿੱਤਾ, ਜਿੰਨਾ ਨੂੰ ਵੱਡੇ ਵੱਡੇ ਰਾਜੇ ਵੀ ਨਹੀਂ ਹਰਾ ਸਕਦੇ ਸੀ | ਅਸਲ ਵਿੱਚ ਆਤਮਿਕ ਬਲ ਹੀ ਸਭ ਤੋਂ ਵੱਡੀ ਸੁਰੱਖਿਆ ਹੈ |ਇਹ ਬਲ ਸਾਡੇ ਸਭ ਦੇ ਅੰਦਰ ਹੈ, ਅਤੇ ਇਸਨੂੰ ਪੂਰਨ ਸਤਿਗੁਰੂ ਦੇ ਗਿਆਨ ਦੁਆਰਾ ਹੀ ਜਾਗ੍ਰਿਤ ਕੀਤਾ ਜਾ ਸਕਦਾ ਹੈ | ਝਾਂਸੀ ਦੀ ਰਾਣੀ , ਦ੍ਰੋਪਦੀ , ਅਹੱਲਿਆ ਅਤੇ ਸੀਤਾ ਆਦਿ ਸਭ ਗਿਆਨਵਾਨ ਨਾਰੀਆਂ ਸਨ | ਜਿਹਨਾਂ ਨੇ ਆਪਣੇ ਅੰਦਰ ਦੁਰਗਾ ਸ਼ਕਤੀ ਨੂੰ ਪ੍ਰਗਟ ਕਰ ਲਿਆ ਸੀ | ਆਤਮਿਕ ਸ਼ਕਤੀ ਦੀ ਇਸ ਢਾਲ ਨਾਲ ਜਿੱਥੇ ਉਹਨਾਂ ਨੇ ਆਪਣੀ ਰੱਖਿਆ ਕੀਤੀ ਉੱਥੇ ਉਹਨਾਂ ਨੇ ਆਪਣੇ ਵੰਸ਼ ਦਾ ਨਾਮ ਵੀ ਰੌਸ਼ਨ ਕੀਤਾ | ਅੱਜ ਵੀ ਹਰੇਕ ਨਾਰੀ ਦ੍ਰੋਪਦੀ ਦੀ ਤਰਾਂ ਸੁਰੱਖਿਅਤ ਹੋ ਸਕਦੀ ਹੈ | ਪ੍ਰੰਤੂ ਸ਼ਰਤ ਹੈ, ਕਿ ਉਸਦੇ ਕੋਲ ਵੀ ਗਿਆਨ ਦੀ ਸਨਾਤਨ ਪੁਰਾਤਨ ਵਿਧੀ ਹੋਵੇ | ਜੋ ਦ੍ਰੋਪਦੀ ਦੇ ਕੋਲ ਸੀ | ਇਸ ਲਈ ਜੇਕਰ ਨਾਰੀ ਦੀ ਆਂਤਰਿਕ ਸ਼ਕਤੀ ਜਾਗ੍ਰਿਤ ਹੋ ਜਾਵੇ, ਤਾਂ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀ ਹੈ | ਜਰੂਰਤ ਹੈ ਕਿ ਹਰ ਨਾਰੀ ਪੂਰਨ ਸਤਿਗੁਰੂ ਦੇ ਗਿਆਨ ਦੁਆਰਾ ਆਪਣੀ ਆਤਮਿਕ ਸ਼ਕਤੀ ਨੂੰ ਪਹਿਚਾਣਦੇ ਹੋਏ ਉਸਨੂੰ ਚਾਰੇ ਪਾਸੇ ਫੈਲਾ ਦੇਵੇ | ਇਸਲਈ ਯਾਦ ਰੱਖੋ ਜੇਕਰ ਨਾਰੀ ਦੀ ਦੁਰਦਸ਼ਾ ਹੈ, ਤਾਂ ਸੰਸਕ੍ਰਿਤੀ ਦੀ ਦੁਰਦਸ਼ਾ ਹੈ | ਸੰਸਕ੍ਰਿਤੀ ਦਾ ਜਾਗਰਣ ਫਿਰ ਹੀ ਸੰਭਵ ਹੈ ਜਦੋਂ ਨਾਰੀ ਜਾਗ੍ਰਿਤ ਹੋਵੇਗੀ। ਇਸਦੇ ਨਾਲ ਹੀ ਯੁਵਾ ਦਿਵਸ ਦੇ ਬਾਰੇ ਦੱਸਦੇ ਹੋਏ ਸਾਧਵੀ ਜੀ ਨੇ ਨੌਜਵਾਨਾਂ ਦੇ ਆਦਰਸ਼ ਸਵਾਮੀ ਵਿਵੇਕਾਨੰਦ ਦੇ ਮਹਾਨ ਚਰਿੱਤਰ ਅਤੇ ਆਦਰਸ਼ਾਂ ਤੇ ਕੁੱਝ ਚਾਨਣਾ ਪਾਇਆ | ਇਸ ਵਿੱਚ ਬੱਚਿਆਂ ਨੇ ਆਪਣੀਆਂ ਬਹੁਤ ਪ੍ਰੇਰਨਾ ਦਾਇਕ ਨ੍ਰਿਤ ਨਾਟਕ ਪੇਸ਼ ਕੀਤੇ | ਸਭ ਨੇ ਇਹਨਾਂ ਦਾ ਬਹੁਤ ਆਨੰਦ ਮਾਣਿਆ ਤੇ ਪ੍ਰੇਰਨਾਵਾਂ ਪ੍ਰਾਪਤ ਕੀਤੀਆਂ |
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਪ੍ਰੋਜੈਕਟ ‘ਸੰਤੁਲਨ’ ਤਹਿਤ ਬ੍ਰਾਂਚ ਢਿੱਲਵਾਂ ਵਿੱਚ ਮਨਾਇਆ ਗਿਆਲੋਹੜੀ ਦਾ ਪ੍ਰੋਗਰਾਮ
