ਕਪੂਰਥਲਾ (ਬਰਿੰਦਰ ਚਾਨਾ) : ਥਾਣਾ ਸਿਟੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਲੋਕਾਂ ਨੂੰ ਭਾਰੀ ਸੱਟਾ ਲਗਾਉਣ ਲਈ ਉਕਸਾਉਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ ਪੁਲਿਸ ਟੀਮ ਨੇ 2200 ਰੁਪਏ ਦੀ ਨਗਦੀ, ਕਾਪੀ ਅਤੇ ਪੈੱਨ ਬਰਾਮਦ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਏ.ਐਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਗਸ਼ਤ ’ਤੇ ਸਨ। ਜਦੋਂ ਗਸ਼ਤ ਕਰ ਰਹੀ ਪੁਲੀਸ ਟੀਮ ਸ਼ਹੀਦ ਭਗਤ ਸਿੰਘ ਚੌਕ ਕੋਲ ਪੁੱਜੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਵਿਜੇ ਕੁਮਾਰ ਵਾਸੀ ਮੁਹੱਲਾ ਜੱਟਪੁਰਾ ਅਤੇ ਹੇਮਨ ਪੁਰੀ ਵਾਸੀ ਆਦਰਸ਼ ਨਗਰ ਚੌਕ ’ਤੇ ਖੜ੍ਹੇ ਹਨ ਅਤੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਭਾਰੀ ਸੱਟਾ ਲਗਾਉਣ ਲਈ ਉਕਸਾਉਂਦੇ ਹਨ। ਜੇਕਰ ਹੁਣੇ ਛਾਪੇਮਾਰੀ ਕੀਤੀ ਗਈ ਤਾਂ ਉਹ ਰੰਗੇ ਹੱਥੀਂ ਫੜੇ ਜਾ ਸਕਦੇ ਹਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਕਬਜ਼ੇ ’ਚੋਂ 2200 ਰੁਪਏ ਦੀ ਨਕਦੀ, ਕਾਪੀ ਅਤੇ ਪੈਨ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਟੀ ਪੁਲਿਸ ਨੇ ਲੋਕਾਂ ਨੂੰ ਸੱਟਾ ਲਗਾਉਣ ਲਈ ਉਕਸਾਉਣ ਵਾਲੇ 2 ਨੌਜਵਾਨ ਕੀਤੇ ਕਾਬੂ
