ਕਪੂਰਥਲਾ 3 ਦਸੰਬਰ (ਬਰਿੰਦਰ ਚਾਨਾ) : ਗਵਰਨਿੰਗ ਕੌਂਸਲ –ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ (ਡੀ.ਬੀ.ਈ.ਈ.) ਅਤੇ ਜ਼ਿਲ੍ਹਾ ਸਕਿੱਲ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ –ਕਮ- ਚੇਅਰਮੈਨ ਡੀ.ਬੀ.ਈ.ਈ. ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ(ਪੇ.ਵਿ.)–ਕਮ- ਸੀ.ਈ.ਓ. –ਡੀ.ਬੀ.ਈ.ਈ. ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਇਸ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸੀ-ਪਾਈਟ ਕੈਂਪ ਥੇਹ ਕਾਂਜਲਾ ਦੇ ਇੰਚਾਰਜ ਕੈਪਟਨ ਅਜੀਤ ਸਿੰਘ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਉਂਦਿਆਂ ਕਪੂਰਥਲਾ ਜ਼ਿਲ੍ਹੇ ਵਿੱਚ ਇਸਦੇ ਦਾਇਰੇ ਨੂੰ ਹੋਰ ਵੱਡਾ ਕਰਨ ਲਈ ਕਿਹਾ ਗਿਆ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਾਜਨ ਸ਼ਰਮਾ ਵਲੋਂ ਡਿਪਟੀ ਕਮਿਸ਼ਨਰ ਨੂੰ ਹੁਨਰ ਵਿਕਾਸ , ਸਰਕਾਰੀ ਤਕਨੀਕੀ ਸੰਸਥਾਵਾਂ ਨੂੰ ਹੁਨਰ ਵਿਕਾਸ ਲਈ ਟ੍ਰੇਨਿੰਗ ਪਾਰਟਨਰ ਬਣਾਉਣ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਅਸਿਸਟੈਂਟ ਲੇਬਰ ਕਮਿਸ਼ਨਰ ਦੀ ਮਦਦ ਨਾਲ ਨਵੇਂ ਜੌਬ ਰੌਲ ਇਕੱਠੇ ਕਰਨ ਅਤੇ ਸੀ-ਪਾਈਟ ਦੀ ਕਾਰਜਕੁਸ਼ਲਤਾ ਬਾਰੇ ਵਿਸਥਾਰਪੂਰਵਕ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸੀ-ਪਾਈਟ ਕੈਂਪ ਥੇਹ ਕਾਂਜਲਾ ਦੇ ਇੰਚਾਰਜ ਕੈਪਟਨ ਅਜੀਤ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਅਸਿਸਟੈਂਟ ਲੇਬਰ ਕਮਿਸ਼ਨਰ, ਜਿਲ੍ਹਾ ਪ੍ਰੋਗਰਾਮ ਅਫਸਰ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਜਿਲ੍ਹਾ ਭਲਾਈ ਅਫਸਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਨੋਡਲ ਪੋਲੀਟੈਕਨਿਕ ਬੇਗੋਵਾਲ, ਨੋਡਲ ਆਈ.ਟੀ.ਆਈ. ਕਪੂਰਥਲਾ, ਜਿਲ੍ਹਾ ਮੈਨੈਜਰ ਸਹਿਕਾਰੀ ਬੈਂਕ, ਐਸ.ਸੀ ਅਤੇ ਬੀ.ਸੀ. ਵਿੱਤੀ ਕਾਰਪੋਰੇਸ਼ਨਾਂ, ਲੀਡ ਜਿਲ੍ਹਾ ਮੈਨੇਜਰ- ਪੀ.ਐਨ.ਬੀ., ਬਲਾਕ ਮਿਸ਼ਨ ਮੈਨੇਜਰ- ਪੀ.ਐਸ.ਡੀ.ਐਮ.,ਅਤੇ ਡਾਇਰੈਕਟਰ ਆਰ-ਸੇਟੀ ਆਦਿ ਸੰਸਥਾਵਾਂ ਦੇ ਮੁੱਖੀਆਂ/ਨੁਮਾਇੰਦਿਆਂ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਕਾਰਗੁਜ਼ਾਰੀ ਦਾ ਜਾਇਜ਼ਾ

