ਐੱਸ.ਸੀ ਭਾਈਚਾਰੇ ਨੇ ਕੀਤੀ ਵਿਧਾਨ ਸਭਾ ਹਲਕਾ ਕਪੂਰਥਲਾ ਦੀ ਸੀਟ ਰਿਜ਼ਰਵ ਕਰਵਾਉਣ ਦੀ ਮੰਗ

ਕਪੂਰਥਲਾ (ਬਰਿੰਦਰ ਚਾਨਾ) : ਗਣਤੰਤਰ ਦਿਵਸ ਦੇ ਮੌਕੇ ਕਪੂਰਥਲਾ ਵਿਧਾਨ ਸਭਾ ਹਲਕੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਐੱਸ.ਸੀ ਭਾਈਚਾਰੇ ਦੇ ਆਗੂਆਂ ਨੇ ਵਿਧਾਨ ਸਭਾ ਹਲਕਾ ਕਪੂਰਥਲਾ ਦੀ ਸੀਟ ਨੂੰ ਆਗਾਮੀ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸੀਟ ਰਿਜ਼ਰਵ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਭਾਜਪਾ ਐੱਸ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਅਗਵਾਈ ਹੇਠ ਗਣਤੰਤਰ ਦਿਵਸ ਕਪੂਰਥਲਾ ਸ਼ਹਿਰ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਰੋਸ਼ਨ ਲਾਲ ਸੱਭਰਵਾਲ ਨੇ ਕਿਹਾ ਕਿ ਟਰਮ ਬਾਈ ਟਰਮ ਸੀਟ ਨੂੰ ਬਦਲਿਆ ਜਾਂਦਾ ਹੈ ਪਰ ਕਪੂਰਥਲਾ ਵਿਧਾਨ ਸਭਾ ਹਲਕੇ ਦੀ ਸੀਟ ਪਿਛਲੇ ਕਈ ਸਾਲਾਂ ਤੋਂ ਜਰਨਲ ਵਰਗ ਦੇ ਉਮੀਦਵਾਰਾਂ ਨੂੰ ਮਿਲਦੀ ਰਹੀ ਹੈ। ਉਨ੍ਹਾਂ ਨੇ ਕਿ ਸੀਟ ਦੀ ਕੈਟਾਗਰੀ ਬਦਲਣ ਦਾ ਪ੍ਰਾਵਧਾਨ ਹੈ। ਪ੍ਰੰਤੂ ਪਤਾ ਨਹੀ ਕਿਉਂ ਕਪੂਰਥਲਾ ਵਿਧਾਨ ਸਭਾ ਹਲਕੇ ਸੀਟ ਦੀ ਕੈਟੀਗਰੀ ਨੂੰ ਬਦਲੀ ਨਹੀ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਦੀ ਇਸ ਵਾਰ ਐਮ.ਐਲ.ਏ ਦੇ ਆਹੁਦੇ ਦੀ ਸੀਟ ਨੂੰ ਰਿਜ਼ਰਵ ਕੈਟਾਗਰੀ ਲਈ ਰਾਖਵੀ ਰੱਖੀ ਜਾਵੇ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਨੇ ਕਿਹਾ ਕਿ ਫਗਵਾੜਾ ਵਿਧਾਨ ਸਭਾ ਹਲਕੇ ਦੀ ਸੀਟ ਪਿਛਲੇ 50 ਸਾਲਾਂ ਤੋਂ ਰਿਜ਼ਰਵ ਹੈ ਤਾਂ ਕਪੂਰਥਲਾ ਹਲਕੇ ਦੀ ਕਿਉਂ ਨਹੀ ਕੀਤੀ ਜਾ ਰਹੀ।ਉਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਪੁਰਜ਼ੋਰ ਅਪੀਲ ਕਰਦਿਆਂ ਹਲਕਾ ਕਪੂਰਥਲਾ ਦੀ ਐਮ.ਐਲ.ਏ ਸੀਟ ਰਿਜ਼ਰਵ ਕੀਤੀ ਕਰਨ ਦੀ ਮੰਗ ਕੀਤੀ ਕਿਉਕਿ ਇਸ ਇਲਾਕੇ ਦੀ 40~45% ਵੌਟ ਐੱਸ.ਸੀ ਹੈ। ਇਸ ਮੌਕੇ ਅਕਾਲੀ ਆਗੂ ਅਤੇ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ, ਭੀਮ ਰਾਓ ਯੁਵਾ ਮੋਰਚਾ ਦੇ ਪ੍ਰਧਾਨ ਅਮਨਦੀਪ ਸਹੋਤਾ, ਕਾਂਗਰਸ ਨੇਤਾ ਚਰਨਜੀਤ ਹੰਸ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਮੋਮੀ ਨੇ ਦੱਸਿਆਂ ਕਿ ਗਣਤੰਤਰ ਦਿਵਸ ਦੇ ਮੌਕੇ ਕਪੂਰਥਲਾ ਵਿਖੇ ਐੱਸ.ਸੀ ਭਾਈਚਾਰੇ ਦੇ ਵਲੋਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਸਾਹਿਬ ਜੀ ਦਵਾਰਾ ਲਿਖਿਆ ਗਿਆ ਸੰਵਿਧਾਨ ਭਾਰਤ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ। ਇਸ ਸੰਵਿਧਾਨ ਦੀ ਬਦੌਲਤ ਹੀ ਲੋਕਾਂ ਨੂੰ ਨਵੀ ਜ਼ਿੰਦਗੀ ਮਿਲੀ ਤੇ ਖਾਸ ਕਰਕੇ ਔਰਤਾ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਗਿਆ। ਇਸ ਮੌਕੇ ਤੇ ਭਾਜਪਾ ਆਗੂ ਮਹਿੰਦਰ ਸਿੰਘ ਬਲੇਰ, ਸਾਬੀ ਲੰਕੇਸ਼, ਮੋਨੂੰ ਤੇਜੀ, ਚੇਅਰਮੈਨ ਸੰਜੇ ਲੂਥਰਾ, ਯੂਥ ਪ੍ਰਧਾਨ ਪੰਜਾਬ ਅਰਜਨ ਸੱਭਰਵਾਲ, ਚੇਅਰਮੈਨ ਸ਼ਾਰਪ ਸੱਭਰਵਾਲ, ਬੱਬਲੂ ਥਾਪਰ, ਬਿੱਟੂ ਧਾਮ, ਸੈਮ ਕਰਾਟੇ, ਕੋਚ ਲਵ ਸੋਂਧੀ, ਅਸ਼ਵਿਨੀ ਸਾਈ, ਰਮੇਸ਼ ਖੋਸਲਾ, ਕਿਮਿਤੀ ਲਾਲ, ਕਾਲੀ ਕਪੂਰਥਲਾ, ਨਿਖਿਲ ਸੋਨਕਰ, ਨਿਰਮਲ ਖਿੰਡਾ,ਆਕਾਸ਼, ਸਾਹਿਬ ਸਿੰਘ ਧਾਰੀਵਾਲ,ਕਾਰਤਿਕ, ਨੰਨ੍ਹੀ ਸੱਭਰਵਾਲ, ਸੋਨਾ, ਬੀਬੀ ਸ਼ੀਲਾ, ਬੀਬੀ ਰਣਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਲਖਵਿੰਦਰ ਕੌਰ, ਬਲਵਿੰਦਰ ਕੌਰ, ਮਲਕੀਤ ਸਿੰਘ ਵਿਰਦੀ, ਹੈਪੀ ਗਿੱਲ, ਚੰਦਨ ਆਦਿ ਹਾਜਰ ਸਨ।

Leave a Reply

Your email address will not be published. Required fields are marked *

Translate »
error: Content is protected !!