ਕਪੂਰਥਲਾ (ਬਰਿੰਦਰ ਚਾਨਾ) : ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਹਲਕਾ ਇੰਚਾਰਜ ਐਚਐਸ ਵਾਲੀਆ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਇਕਾਈ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਇਸ ਮੌਕੇ ਐਚਐਸ ਵਾਲੀਆ ਨੂੰ ਵਧਾਈ ਦੇਣ ਵਾਲਿਆਂ ਦੀ ਤਾਂਤਾ ਲੱਗਿਆ ਹੋਇਆ ਹੈ।ਇਸ ਦੌਰਾਨ ਹਲਕੇ ਦੇ ਅਕਾਲੀ ਦਲ ਦੇ ਆਗੂਆਂ ਦੀ ਪੂਰੀ ਟੀਮ ਨੇ ਐਚਐਸ ਵਾਲੀਆ ਦੇ ਦਫ਼ਤਰ ਵਿਖੇ ਪਹੁੰਚੀ ਅਤੇ ਉਨ੍ਹਾਂ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾ ਕੇ ਤੇ ਸਿਰੋਪਾਓ ਭੇਟ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਵਉੱਚ ਫੈਸਲਾ ਲੈਣ ਵਾਲੀ ਇਕਾਈ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਵਧਾਈ ਦਿੱਤੀ।

ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਐਚਐਸ ਵਾਲੀਆ ਨੂੰ ਪਾਰਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਇਕਾਈ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਹਲਕੇ ਦੇ ਅਕਾਲੀ ਆਗੂਆਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ।ਉਨ੍ਹਾਂ ਕਿਹਾ ਕਿ ਐਚਐਸ ਵਾਲੀਆ ਦੀ ਨਿਯੁਕਤੀ ਨੂੰ ਲੈ ਕੇ ਕਪੂਰਥਲਾ ਹਲਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਅਤੇ ਸਮਰਥਕਾਂ ਵਿੱਚ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਤਜਰਬੇਕਾਰ ਅਤੇ ਸਮਰਪਿਤ ਐਚਐਸ ਵਾਲੀਆ ਦੀ ਨਿਯੁਕਤੀ ਸਫਲ ਸਾਬਤ ਹੋਵੇਗੀ।ਇਸ ਨਾਲ ਕਪੂਰਥਲਾ ਹਲਕੇ ਵਿੱਚ ਅਕਾਲੀ ਦਲ ਪਹਿਲਾ ਨਾਲੋਂ ਹੋਰ ਮਜ਼ਬੂਤ ਹੋਵੇਗਾ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ਤੇ ਇੱਕ ਨਵੀਂ ਦਿਸ਼ਾ ਮਿਲੇਗੀ।ਅਕਾਲੀ ਆਗੂਆਂ ਨੇ ਕਿਹਾ ਕਿ ਐੱਚਐੱਸ ਵਾਲੀਆ ਪਾਰਟੀ ਦੇ ਵਫ਼ਾਦਾਰ ਅਤੇ ਮਿਹਨਤੀ ਆਗੂ ਹਨ,ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਹੁਤ ਯਤਨ ਕੀਤੇ ਅਤੇ ਕਪੂਰਥਲਾ ਹਲਕੇ ਨੂੰ ਇੱਕ ਮਜ਼ਬੂਤ ਦਿਸ਼ਾ ਦਿੱਤੀ, ਇਸ ਲਈ ਉਨ੍ਹਾਂ ਦੀਆਂ ਸੇਵਾਵਾਂ ਅਤੇ ਯੋਗਤਾਵਾਂ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ,ਜਿਸ ਨਾਲ ਕਪੂਰਥਲਾ ਹਲਕੇ ਦਾ ਮਾਣ ਵੀ ਵਧਿਆ ਹੈ।ਇਸ ਮੌਕੇ ਨਵ-ਨਿਯੁਕਤ ਵਰਕਿੰਗ ਕਮੇਟੀ ਦੇ ਮੈਂਬਰ ਐੱਚਐੱਸ ਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਲਈ ਨਾ ਸਿਰਫ਼ ਸਨਮਾਨ ਹੈ,ਸਗੋਂ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ।ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਉਨ੍ਹਾਂ ਵਿੱਚ ਦਿਖਾਏ ਗਏ ਭਰੋਸੇ ਤੇ ਖਰਾ ਉਤਰਨ ਲਈ ਦਿਨ-ਰਾਤ ਮਿਹਨਤ ਕਰਨਗੇ।

ਧਿਆਨ ਦੇਣ ਯੋਗ ਹੈ ਕਿ ਐੱਚਐੱਸ ਵਾਲੀਆ ਦੀ ਨਿਯੁਕਤੀ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਅਕਾਲੀ ਦਲ ਹੁਣ ਪਾਰਟੀ ਸੰਗਠਨ ਵਿੱਚ ਯੁਵਾ ਸ਼ਕਤੀ ਨੂੰ ਪਹਿਲਾਂ ਨਾਲੋਂ ਵਧੇਰੇ ਵਿਸ਼ੇਸ਼ ਸਥਾਨ ਦੇ ਰਿਹਾ ਹੈ।ਇਸ ਨਾਲ ਨੌਜਵਾਨ ਵਰਕਰਾਂ ਵਿੱਚ ਪ੍ਰੇਰਨਾ ਅਤੇ ਉਤਸ਼ਾਹ ਦੀ ਲਹਿਰ ਵੀ ਪੈਦਾ ਹੋਈ ਹੈ।ਇਸ ਨਿਯੁਕਤੀ ਕਾਰਨ ਹਲਕੇ ਦੇ ਕਈ ਪੁਰਾਣੇ ਅਤੇ ਨੌਜਵਾਨ ਆਗੂ ਮੁੜ ਸਰਗਰਮ ਹੋ ਗਏ ਹਨ।ਐਚ ਐਸ ਵਾਲੀਆ ਜੀ ਨੂੰ ਵਧਾਈ ਦੇਣ ਵਾਲਿਆਂ ਵਿੱਚ ਮੁੱਖ ਤੌਰ ਤੇ ਅਜੇ ਬਬਲਾ ਜਗਜੀਤ ਸਿੰਘ ਸ਼ਮੀ ਅਮਰਜੀਤ ਸਿੰਘ ਥਿੰਦ ਸਤਵਿੰਦਰ ਸਿੰਘ ਔਜਲਾ ਹਰਬੰਸ ਸਿੰਘ ਵਾਲੀਆ ਤਨਵੀਰ ਸਿੰਘ ਫਿਆਲੀ ਪਾਲਾ ਸਿੰਘ ਫਿਆਲੀ ਹਰਜਿੰਦਰ ਸਿੰਘ ਖਾਣੋਵਾਲ ਕਰਨੈਲ ਸਿੰਘ ਵਿਲਾ ਕੋਠੀ ਪ੍ਰੀਤਮ ਸਿੰਘ ਡੈਨਵਿੰਡ ਮਲਕੀਤ ਸਿੰਘ ਭਿੰਨਾ ਗੁਰਪ੍ਰੀਤ ਸਿੰਘ ਸੋਨਾ ਕਰਨੈਲ ਸਿੰਘ ਘੁਗਬੇਟ ਜਗ ਮੋਹਨ ਸਿੰਘ ਮਨੂਵਾਲੀਆ ਰਣਜੀਤ ਸਿੰਘ ਮਠਾਰੂ ਰਾਜੇਸ਼ ਸ਼ਰਮਾ ਜਸਪਾਲ ਨਾਹਰ ਮੱਖਣ ਸਿੰਘ ਗੋਸਲਾਂ ਜੁਝਾਰ ਸਿੰਘ ਗੋਸਲਾਂ ਗੁਰਮੀਤ ਸਿੰਘ ਜੀ ਬੂਟਾ ਅਵਤਾਰ ਸਿੰਘ ਮੁਸ਼ਕਬੇਦ ਇੰਦਰਪਾਲ ਸਿੰਘ ਭਾਟੀਆ ਪਰਮਿੰਦਰ ਸਿੰਘ ਬੋਬੀਵਾਲੀਆ ਕਮਲਜੀਤ ਸਿੰਘ ਲੱਖੀਵਾਲੀਆ ਗੁਰਪ੍ਰੀਤ ਸਿੰਘ ਰਿੱਕੀ ਚੀਮਾ ਸੁਖਜਿੰਦਰ ਸਿੰਘ ਸ਼ਿੰਦਰ ਦਰਸ਼ਨ ਸਿੰਘ ਮੱਲੂ ਕਾਦਰਾਬਾਦ ਜਰਨੈਲ ਸਿੰਘ ਨੱਥੂਚਾਲ ਆਦਿ ਹਾਜ਼ਰ ਸਨ।