ਕਪੂਰਥਲ਼ਾ 24 ਜਨਵਰੀ (ਬਰਿੰਦਰ ਚਾਨਾ) : ਆਰ.ਟੀ.ਓ-ਕਮ-ਐਸ.ਡੀ.ਐਮ. ਕਪੂਰਥਲਾ ਮੇਜਰ ਡਾ.ਇਰਵਿਨ ਕੌਰ ਦੀ ਅਗਵਾਈ ਹੇਠ ਅੱਜ ਕਪੂਰਥਲਾ ਵਿਖੇ ਲਗਭਗ 500 ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ। ਇਸ ਮੌਕੇ ਮੇਜਰ ਡਾ. ਇਰਵਿਨ ਨੇ ਕਿਹਾ ਕਿ ਰੋਡ ਸੇਫਟੀ ਮਹੀਨੇ ਦੌਰਾਨ ਵਾਹਨਾਂ ਨੂੰ ਰਿਫਲੈਕਟਰ ਲਗਾਉਣ ਅਤੇ ਲੋਕਾਂ ਨੂੰ ਸੜਕੀ ਆਵਾਜਈ ਦੇ ਨਿਯਮਾਂ ਬਾਰੇ ਜਾਣੂ ਕਰਵਾਉਣ ਲਈ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਸਕੂਲਾਂ/ਕਾਲਜਾਂ ਵਿਚ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਉਣ ਦੇ ਨਾਲ-ਨਾਲ ਟ੍ਰੈਫਿਕ ਪੁਲਿਸ ਵਲੋਂ ਵੀ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਰਿਫਲੈਕਟਰ ਲਗਾਉਣ ਵਿਚ ਟ੍ਰੈਫਿਕ ਪੁਲਿਸ ਅਤੇ ਰੋਟਰੀ ਕਲੱਬ ਕਪੂਰਥਲਾ ਵਲੋਂ ਵੀ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ।
ਆਰ.ਟੀ.ਓ. ਦੀ ਅਗਵਾਈ ’ਚ 500 ਵਾਹਨਾਂ ਨੂੰ ਰਿਫਲੈਕਟਰ ਲਾਏ
