ਕਪੂਰਥਲਾ, (ਬਰਿੰਦਰ ਚਾਨਾ): ਪੰਜਾਬ ਬਿਜਲੀ ਬੋਰਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ-1 ਕਪੂਰਥਲ਼ਾ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ 66 ਕੇ.ਵੀ ਨੰਗਲ ਨਰੈਣਗੜ 11 ਕੇ.ਵੀ ਸ/ਸ ਕਪੂਰਥਲਾ ਤੋਂ ਚਲਦੇ ਸਾਰੇ ਯੂ.ਪੀ.ਐਸ ਫੀਡਰ, ਇੰਡਸਟਰੀ ਫੀਡਰ, ਇੰਡਸਟਰੀ ਏਰੀਆ ਫੀਡਰ, 11ਕੇ.ਵੀ ਰਜਾਪੁਰ ਯੂ.ਪੀ.ਐਸ, 11 ਕੇ.ਵੀ ਔਜਲਾ ਯੂ.ਪੀ.ਐਸ, 11 ਕੇ.ਵੀ ਕਸੋਚਾਹਲ ਯੂ.ਪੀ.ਐਸ, 11 ਕੇ.ਵੀ ਅਠੋਲਾਂ ਯੂ.ਪੀ.ਐਸ ਅਤੇ ਸਾਰੇ ਏ.ਪੀ ਫੀਡਰ ਦੀ ਬਸ ਬਾਰ ਅਤੇ ਜ਼ਰੂਰੀ ਮੈਨਟੀਨੇਸ ਲਈ ਇਹ ਫੀਡਰ ਮਿਤੀ 26/04/2025 (ਦਿਨ ਸ਼ਨੀਵਾਰ) ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਹੇਗਾ। ਇਸ ਨਾਲ ਕ੍ਰਿਸ਼ਨਾ ਰਾਈਸ ਮਿਲ, ਮਟਰ ਪਲਾਂਟ, ਆਰ.ਜੀ.ਐਸ ਸੋਲਵੇਕਸ ਪਲਾਂਟ, ਰਣਜੀਤ ਕੋਲਡ ਸਟੋਰ, ਸਤਨਾਮ ਕੋਲਡ ਸਟੋਰ, ਪਿੰਡ ਕਸੋਚਾਹਲ, ਆਰੀਆਵਾਲ, ਭੰਡਾਲਦੋਨਾ, ਵਾਰਿਆਹਾਦੋਨਾ, ਰਜਾਪੁਰ, ਔਜਲਾ, ਤਲਵੰਡੀ ਮਹਿਮਾ, ਖਾਸੋਵਾਲ, ਨੱਥੂ ਚਾਹਲ, ਭੇਟਾਂ ਆਦਿ ਇਲਾਕੀਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਅੱਜ ਜ਼ਰੂਰੀ ਮੁਰੰਮਤ ਕਰਕੇ ਕਈ ਏਰੀਆ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ
