ਕਪੂਰਥਲਾ (ਬਰਿੰਦਰ ਚਾਨਾ) : ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਅਪਾਰ ਕਿਰਪਾ ਨਾਲ 29 ਮਾਰਚ ਤੋਂ 4 ਅਪ੍ਰੈਲ ਤੱਕ ਕਪੂਰਥਲਾ ਸ਼ਹਿਰ ਨਿਵਾਸੀਆਂ ਅਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਹਿਯੋਗ ਨਾਲ ਸ਼ਾਲੀਮਾਰ ਬਾਗ ਦੇ ਅੰਦਰ ਵਿਸ਼ਾਲ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ।

ਇਸਦੇ ਨਮਿੱਤ ਦੂਸਰੀ ਸੰਧਿਆ ਫੇਰੀ “ਸ਼੍ਰੀ ਰਾਮ ਮੰਦਰ” ਪ੍ਰੀਤ ਨਗਰ ਤੋਂ ਕੱਢੀ ਗਈ। ਜਿਸ ਦੀ ਸ਼ੁਰੂਆਤ ਵਿੱਚ ਸਾਧਵੀ ਗੁਰਪ੍ਰੀਤ ਭਾਰਤੀ ਜੀ, ਸਵਾਮੀ ਸਜਾਨਾਨੰਦ ਜੀ, ਸਵਾਮੀ ਗੁਰੂਦੇਵਨੰਦ ਜੀ ਅਤੇ ਮੰਦਰ ਦੇ ਮੁਖੀ ਸ਼੍ਰੀ ਜਤਿੰਦਰ ਛਾਬੜਾ ਜੀ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਬਾਂਕੇ ਬਿਹਾਰੀ ਜੀ ਦੀ ਪੂਜਾ ਅਰਚਨਾ ਕਰ ਨਾਰੀਅਲ ਫੋੜ ਕੇ ਕੀਤੀ।

ਇਸ ਸਮੇਂ ਸ਼੍ਰੀ ਜੋਤੀ ਪ੍ਰਕਾਸ਼ ਜੀ, ਵਿਨੋਦ ਲੂੰਬਾ ਜੀ, ਕੁੰਦਨ ਲਾਲ ਜੀ, ਧਰਮਿੰਦਰ ਜੀ, ਅਨਿਲ ਸ਼ੁਕਲਾ (ਕੌਂਸਲਰ), ਜੋਗਿੰਦਰ ਸਿੰਘ ਝੀਤਾ (ਕੌਂਸਲਰ) ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਸ਼ੀਸ਼ਿਆ ਸਾਧਵੀ ਗੁਰਪ੍ਰੀਤ ਭਾਰਤੀ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਸੰਸਾਰ ਦਾ ਸਾਰ ਹੈ।

ਓਹਨਾ ਨੂੰ ਜਾਣ ਕੇ ਹੀ ਭਗਤੀ ਕੀਤੀ ਜਾ ਸਕਦੀ ਹੈ। ਭਗਤੀ ਦਾ ਮਾਰਗ ਮੁੱਢ ਤੋਂ ਹੀ ਸੰਤਾਂ-ਮਹਾਂਪੁਰਖਾਂ ਨੇ ਦੱਸਿਆ ਹੈ। ਸ਼ਹਿਰ ਕਪੂਰਥਲਾ ਵਿੱਚ ਹੋਣ ਜਾ ਰਹੀ ਇਹ ਸਪਤਾਹਿਕ ਕਥਾ ਸੰਸਥਾਨ ਦੇ ਪ੍ਰੋਜੈਕਟ ”ਮੰਥਨ” ਨੂੰ ਸਮਰਪਿਤ ਹੈ। ਇਸੇ ਵਿਸ਼ੇ ਦਸਦਿਆਂ ਓਹਨਾ ਕਿਹਾ ਕਿ ਇਹ ਕਪੂਰਥਲਾ ਸ਼ਹਿਰ ਦੀ ਖੁਸ਼ਕਿਸਮਤੀ ਹੈ ਕਿ ਸੰਤਾਂ-ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਹਰੀ ਦੇ ਪ੍ਰੇਮ ਨਾਲ ਰੰਗੀਜੇ ਨਗਰੀ ਹਮੇਸ਼ਾ ਪਰਮਾਤਮਾ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹੋਏ ਕਥਾਵਾਂ ਦਾ ਆਨੰਦ ਮਾਣਦੇ ਹਨ।

ਸ਼ਹਿਰ ਵਾਸੀਆਂ ਦਾ ਪ੍ਰਭੂ ਪ੍ਰੇਮ ਐਸਾ ਕਿ ਸੰਧਿਆ ਫੇਰੀਆਂ ਵਿੱਚ ਸ਼ਹਿਰ ਦੇ ਲੋਕ ਵੀ ਨਤਮਸਤਕ ਹੁੰਦੇ ਵੇਖੇ ਗਏ। ਜਿਥੋਂ ਵੀ ਇਹ ਸੰਧਿਆ ਫੇਰੀ ਲੰਘੀ, ਸ਼੍ਰੀ ਕ੍ਰਿਸ਼ਨ ਦੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਕਈ ਥਾਵਾਂ ‘ਤੇ ਸ਼ਰਧਾਲੂਆਂ ਦੇ ਸਮੂਹ ਲਈ ਖਾਣ-ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਕਰਕੇ ਇਸ ਦਾ ਸਵਾਗਤ ਕੀਤਾ। ਭਜਨ ਮੰਡਲੀ ਨੇ ‘ਸ਼੍ਰੀ ਰਾਧੇ ਰਾਧੇ’, ਮੁਰਲੀ ਵਾਲੇ ਹਮ’ ਆਦਿ ਭਜਨਾਂ ਨਾਲ ਨੱਚਣ ਲਈ ਮਜ਼ਬੂਰ ਕੀਤਾ।