ਸ਼ਹਿਰ ਕਪੂਰਥਲਾ ਵਿਚ ਪਲਾਸਟਿਕ ਚੈਕਿੰਗ ਡਰਾਇਵ ਦੌਰਾਨ ਵੱਡੀ ਮਾਤਰਾ ਵਿੱਚ ਸਿੰਗਿੰਲ ਯੂਜ਼ ਪਲਾਸਟਿਕ, ਪੋਲੋਥਿਨ ਲਿਫਾਫਾ ਫੜਿਆ

ਕਪੂਰਥਲਾ (ਬਰਿੰਦਰ ਚਾਨਾ) : ਨਗਰ ਨਿਗਮ ਕਮਿਸ਼ਨਰ ਕਪੂਰਥਲਾ ਅਨੁਪਮ ਕਲੇਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੱਕਤਰ ਨਗਰ ਨਿਗਮ ਕਪੂਰਥਲਾ ਸ਼ੁਸ਼ਾਂਤ ਭਾਟੀਆ ਦੀ ਅਗਵਾਈ ਹੇਠਾਂ ਸ਼ਹਿਰ ਵਿਚ ਪਲਾਸਟਿਕ ਚੈਕਿੰਗ ਡਰਾਇਵ ਚਲਾਈ ਗਈ। ਜਿਸ ਅਨੁਸਾਰ ਅਮਰ ਨਗਰ, ਨੇੜੇ ਪੁਲਿਸ ਲਈਨ, ਕਜਾਂਲੀ ਰੋਡ ਵਿਖੇ ਹੋਲ ਸੇਲਰ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੋਰਾਂਨ ਹੋਲ ਸੇਲਰ ਪਾਸੋ ਲਗਭਗ 3.5 ਤੋ 4 ਕੁਇੰਟਲ ਸਿੰਗਿੰਲ ਯੂਜ਼ ਪਲਾਸਟਿਕ, ਪੋਲੋਥਿਨ ਲਿਫਾਫਾ ਫੜਿਆ ਗਿਆ। ਮੋਕੇ ਤੇ ਪਲਾਸਟਿਕ ਦੇ ਲਿਫਾਫੇ ਨੂੰ ਨਗਰ ਨਿਗਮ ਦੀ ਟੀਮ ਵਲੋਂ ਜਬਤ ਕੀਤਾ ਗਿਆ ਅਤੇ ਉਸ ਦਾ ਚਲਾਨ ਕੀਤਾ ਗਿਆ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਵਲੋਂ ਸ਼ਹਿਰ ਵਾਸੀਆ ਅਤੇ ਵਪਾਰਿਕ ਅਦਾਰਿਆ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਹਿਰ ਵਿਚ ਪਲਾਸਟਿਕ ਦੇ ਲਿਫਾਫੇ ਅਤੇ ਸਿਗੰਲ ਯੂਜ਼ ਆਫ ਪਲਾਸਟਿਕ ਦੇ ਸਮਾਨ ਦੀ ਖਰੀਦ ਅਤੇ ਵੇਚਣ ਤੇ ਪੂਰਣਤਾ ਬੰਦ ਕੀਤੇ ਹੋਏ ਹਨ। ਇਸ ਲਈ ਪਲਾਸਟਿਕ ਲਿਫਾਫਿਆ ਦੀ ਜਗ੍ਹਾਂ ਜੂਟ ਦੇ ਬੈਗ ਜਾਂ ਕਪੜੇ ਦੇ ਬੈਗ ਦਾ ਇਸਤੇਮਾਲ ਕੀਤਾ ਜਾਵੇ। ਚੈਕਿੰਗ ਕਰਦੇ ਸਮੇਂ ਕਿਸੇ ਕੋਲ ਪਲਾਸਟਿਕ ਦੇ ਲਿਫਾਫੇ ਜਾਂ ਸਿਗੰਲ ਯੁਜ਼ ਆਫ ਪਲਾਸਟਿਕ ਦਾ ਸਮਾਨ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਪੰਜਾਬ ਮਿਊਂਸਪਲ ਐਕਟ 1976 ਅਨੁਸਾਰ ਬਨਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ। ਇਸ ਮੋਕੇ ਤੇ ਰਵੀ ਪੰਕਜ ਸ਼ਰਮਾ, ਸੁਪਰਡੰਟ ਹੈਲਥ ਸ਼ਾਖਾ, ਰਵੀ ਕੁਮਾਰ ਸੈਨੇਟਰੀ ਇੰਸਪੈਕਟਰ, ਭਜਨ ਸਿੰਘ ਇੰਸਪੈਕਟਰ ਜਰਨਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

Translate »
error: Content is protected !!