ਕਪੂਰਥਲਾ ਨਿਊਜ਼ : ਜਿਲਾ ਕਪੂਰਥਲਾ ਵਿੱਚ ਥਾਂ ਥਾਂ ’ਤੇ ਤੁਹਾਨੂੰ ਖੁੱਲੇ ਪਕਵਾਨ ਅਤੇ ਵੱਡੀ ਤਦਾਦ ’ਚ ਉਨ੍ਹਾਂ ਪਕਵਾਨਾਂ ’ਤੇ ਮੱਖੀਆਂ ਭਿਣਕਦੀਆਂ ਨਜ਼ਰ ਆਉਂਦੀਆਂ ਹਨ ਇਹ ਸਾਰਾ ਕੁੱਝ ਲੋਕਾਂ ਨੂੰ ਖਾਣ ਲਈ ਪਰੋਸਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਅਜਿਹੀ ਹੀ ਇੱਕ ਸ਼ਹਿਰ ਦੀ ਜਗਾ ਮਸ਼ਹੂਰ ਹੈ ਜਿਸਨੂੰ ਨਾਨਾ ਵਾਲੀ ਗਲੀ ਵੀ ਕਿਹਾ ਜਾਂਦਾ ਹੈ, ਜਿੱਥੇ ਲੋਕ ਅਕਸਰ ਇਸ ਰਸਤੇ ਤੋਂ ਲੰਘਦੇ ਹੋਏ ਨਾਨ ਖਾਂਦੇ ਹਨ ਪਰ ਬਹੁਤ ਸਾਰੇ ਲੋਕਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਕਿ ਇਸ ਜਗਾ ’ਤੇ ਸਫਾਈ ਦੀ ਬਹੁਤ ਘਾਟ ਹੈ। ਪਰ ਅੱਜ ਅਭਿਨਵ ਤ੍ਰਿਖਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਦੇ ਹੁਕਮਾਂ ਅਤੇ ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਦੀ ਯੋਗ ਅਗਵਾਈ ਹੇਠ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਕਮਿਸ਼ਨਰ ਅਤੇ ਐਫ਼.ਐਸ.ਓ ਮਹਿਕ ਸੈਣੀ ਨੇ ਕਪੂਰਥਲਾ ਤੋਂ ਪੰਜ ਪਨੀਰ, ਇਕ ਚਟਨੀ ਅਤੇ ਨਿਊਟਰੀ ਦੀ ਸਬਜ਼ੀ ਦੇ ਸੈਂਪਲ ਭਰੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਕਪੂਰਥਲਾ ਵਿਖੇ ਸਿਹਤ ਵਿਭਾਗ ਦੀ ਫੂਡ ਸੇਫਟੀ ਵਿੰਗ ਦੀ ਟੀਮ ਵਲੋਂ ਦੋ ਪੈਕਡ ਪਨੀਰ, ਦੋ ਲੂਜ ਪਨੀਰ ਅਤੇ ਇਕ ਟੋਫੂ ਸਮੇਤ ਪੰਜ ਪਨੀਰ, ਇਕ ਚਟਨੀ ਅਤੇ ਨਿਊਟਰੀ ਦੀ ਸਬਜ਼ੀ ਦੇ ਸੈਂਪਲ ਭਰੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਪਾਦਰਥਾਂ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਪਾਈ ਗਈ ਤਾਂ ਇਨ੍ਹਾਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਟੀਮ ਨੇ ਨਾਨ ਵਾਲੀ ਗਲੀ ’ਚ ਸਥਿਤ ਨਾਨ ਵਾਲੀਆਂ ਦੁਕਾਨਾਂ ਤੋਂ ਭਰੇ ਸੈਂਪਲ
