ਕਪੂਰਥਲਾ (ਬਰਿੰਦਰ ਚਾਨਾ) : ਭਾਰਤ ਵਿੱਚ ਉੱਚ ਵਿਦਿਅਕ ਅਦਾਰਿਆਂ ਦੀ ਗਿਣਤੀ ਅਤੇ ਇਨ੍ਹਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਭਾਵੇਂ ਗਿਣਤੀ ਦੇ ਨਜ਼ਰੀਏ ਤੋਂ ਕਮਾਲ ਦੀ ਹੋਵੇ ਪਰ ਗੁਣਾਤਮਕ ਨਜ਼ਰੀਏ ਤੋਂ ਇਨ੍ਹਾਂ ਦੀ ਤਸਵੀਰ ਚਮਕਦਾਰ ਨਹੀਂ ਹੈ।ਸ਼ਾਇਦ ਇਹੀ ਕਾਰਨ ਹੈ ਕਿ ਸਿਵਾਏ ਕੁਝ ਗੁਆਂਢੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਛੱਡ ਦਈਏ ਤਾਂ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਸਾਡੇ ਉੱਚ ਸਿੱਖਿਆ ਕੇਂਦਰਾਂ ਦਾ ਆਕਰਸ਼ਕ ਨਹੀਂ ਬਣ ਸਕੇ।ਇਹ ਗੱਲ ਵਿਸ਼ਵ ਹਿੰਦੂਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਸਹਿ-ਸਰਪ੍ਰਸਤ ਰਾਜ ਕੁਮਾਰ ਅਰੋੜਾ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਹੈਪੀ ਛਾਬੜਾ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਵਿੱਚ ਉੱਚ ਸਿੱਖਿਆ ਦਾ ਧੁਰਾ ਬਣਾਉਣ ਲਈ ਭਾਰਤੀ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦੇਸ਼ੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦਿੱਤੀ ਜਾਣ ਵਾਲੀ ਵੀਜ਼ਿਆਂ ਦੀ ਵਿਸ਼ੇਸ਼ ਵਿਵਸਥਾ ਇਸ ਖਿੱਚ ਨੂੰ ਵਧਾਉਣ ਲਈ ਇੱਕ ਹਾਂ-ਪੱਖੀ ਪਹਿਲ ਕਹੀ ਜਾ ਸਕਦੀ ਹੈ। ਭਾਰਤੀ ਉੱਚ ਵਿਦਿਅਕ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀ ਹੁਣ ਸਟੱਡੀ ਇਨ ਇੰਡੀਆ (ਐੱਸਆਈ ਆਈ) ਪੋਰਟਲ ਤੇ ਵੀਜ਼ਾ ਲਈ ਅਰਜ਼ੀ ਦੇ ਸਕਣਗੇ।ਈ-ਸਟੂਡੈਂਟ ਵੀਜ਼ਾ ਵਿਦਿਆਰਥੀਆਂ ਦੇ ਲਾਇ ਹੋਵੇਗਾ ਜਦੋਂ ਕਿ ਈ-ਸਟੂਡੈਂਟ-ਐਕਸ ਵੀਜ਼ਾ ਉਨ੍ਹਾਂ ਦੇ ਨਾਲ ਆਉਣ ਵਾਲੇ ਮਾਪਿਆਂ ਜਾਂ ਜੀਵਨ ਸਾਥੀ ਨੂੰ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੱਚ ਹੈ ਕਿ ਪਿਛਲੇ ਸਾਲਾਂ ਵਿੱਚ ਦੇਸ਼ ਵਿੱਚ ਬਿਹਤਰ ਉੱਚ ਸਿੱਖਿਆ ਅਤੇ ਬਿਹਤਰ ਸਿੱਖਿਆ ਕੇਂਦਰ ਬਣਾਉਣ ਲਈ ਯਤਨ ਕੀਤੇ ਗਏ ਹਨ। ਨਤੀਜੇ ਵਜੋਂ ਦੇਸ਼ ਦੇ ਕੁਝ ਸ਼ਹਿਰਾਂ ਦੀ ਪਛਾਣ ਸਿੱਖਿਆ ਦੇ ਕੇਂਦਰ ਵਜੋਂ ਹੋਈ ਹੈ। ਫਿਰ ਵੀ ਭਾਰਤ ਨੂੰ ਉੱਚ ਸਿੱਖਿਆ ਦਾ ਵਿਸ਼ਵ ਕੇਂਦਰ ਬਣਾਉਣ ਲਈ ਠੋਸ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮਿਆਰੀ ਉੱਚ ਸਿੱਖਿਆ ਕੇਂਦਰ ਹੀ ਨਹੀਂ ਬਣਾਉਣੇ ਪੈਣਗੇ,ਸਗੋਂ ਇਹ ਵੀ ਕੋਸ਼ਿਸ਼ ਕਰਨੀ ਹੋਵੇਗੀ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਨਾਲ-ਨਾਲ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਵੀ ਆਪਣੇ ਦੇਸ਼ ਵਿੱਚ ਰੋਕਿਆ ਜਾਵੇ ਜੋ ਉਚੇਰੀ ਸਿੱਖਿਆ ਲਈ ਵਿਸ਼ਵ ਦੇ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ।ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ 13 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਦਾ ਪੜ੍ਹਾਈ ਲਈ ਜਾਣਾ ਇਹ ਦੱਸਦਾ ਹੈ ਕਿ ਇਹ ਵਿਦਿਆਰਥੀ ਵੀ ਭਾਰਤ ਵਿੱਚ ਬਿਹਤਰ ਵਿਦਿਅਕ ਅਦਾਰੇ ਉਪਲਬਧ ਹੋਣ ਦੇ ਕਾਰਨ ਹੀ ਉੱਥੇ ਜਾ ਹਨ।ਉਨ੍ਹਾਂਨੇ ਕਿਹਾ ਕਿ ਚਿੰਤਾ ਇਸ ਗੱਲ ਦੀ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਬਾਅਦ ਵਿੱਚ ਆਪਣੀ ਰੋਜ਼ੀ-ਰੋਟੀ ਵੀ ਉੱਥੇ ਜਾਂ ਦੁਨੀਆਂ ਦੇ ਕਿਸੇ ਹੋਰ ਦੇਸ਼ ਵਿੱਚ ਲੱਭ ਲੈਂਦੇ ਹਨ।ਇਸ ਲਈ ਪ੍ਰਤਿਭਾ ਪਲਾਇਨ ਦੀ ਸਮੱਸਿਆ ਸਾਡੇ ਦੇਸ਼ ਵਿੱਚ ਦਿਨੋਂ-ਦਿਨ ਵਧਦੀ ਜਾ ਰਹੀ ਹੈ।ਅਜਿਹੇ ਚ ਵੱਡੀ ਲੋੜ ਇਸ ਗੱਲ ਦੀ ਹੈ ਅਸੀਂ ਇਸ ਪ੍ਰਤਿਭਾ ਪਲਾਇਨ ਨੂੰ ਰੋਕਣ ਲਈ ਸਖਤ ਕੋਸ਼ਿਸ਼ ਕਰੀਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਲ 2030 ਤੱਕ ਦੁਨੀਆ ਨੂੰ ਸਭ ਤੋਂ ਵੱਧ ਹੁਨਰਮੰਦ ਜਨ ਸ਼ਕਤੀ ਉਪਲੱਬਧ ਕਰਵਾਉਣ ਵਾਲਾ ਦੇਸ਼ ਭਾਰਤ ਹੀ ਹੋਵੇਗਾ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਆਪਣੇ ਦੇਸ਼ ਵਿੱਚ ਪ੍ਰਤਿਭਾ ਨੂੰ ਨਿਖਾਰਨ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਤਸੱਲੀਬਖਸ਼ ਤੱਥ ਇਹ ਹੈ ਕਿ ਵਿਦੇਸ਼ੀ ਪੇਸ਼ੇਵਰਾਂ ਵਿੱਚ ਇਸ ਗੱਲ ਦੇ ਲਈ ਖਿੱਚ ਵਧੀ ਹੈ ਕਿ ਉਹ ਭਾਰਤ ਵਿੱਚ ਕੰਮ ਕਰਨ।ਵਿਦੇਸ਼ੀ ਵਿਦਿਆਰਥੀ ਭਾਰਤੀ ਉੱਚ ਸਿੱਖਿਆ ਕੇਂਦਰਾਂ ਵਿੱਚ ਦਾਖਲਾ ਲੈਂਦੇ ਹਨ ਤਾਂ ਇਹ ਖਿੱਚ ਹੋਰ ਵਧੇਗੀ,ਇਹ ਗੱਲ ਤੈਅ ਹੈ।
ਪ੍ਰਤਿਭਾ ਪਲਾਇਨ ਦੀ ਸਮੱਸਿਆ ਸਾਡੇ ਦੇਸ਼ ਵਿੱਚ ਦਿਨੋਂ-ਦਿਨ ਵਧਦੀ ਜਾ ਰਹੀ ਹੈ : ਤਲਵਾੜ/ਅਰੋੜਾ/ਛਾਬੜਾ
