ਪਾਰਲੀਮੈਂਟ ਦਾ ਸ਼ੈਸ਼ਨ ਛੱਡ ਕੇ ਕਿਸਾਨਾਂ ਦੇ ਖੇਤ ਸਵਾਰਨ ਵਿੱਚ ਡਟੇ ਸੰਤ ਸੀਚੇਵਾਲ, ਹੜ੍ਹ ਨਾਲ ਖੇਤਾਂ ਵਿੱਚ ਪੰਜ-ਪੰਜ ਫੁੱਟ ਚੜ੍ਹ ਗਈ ਸੀ ਰੇਤਾ

ਹੁਣ ਤੱਕ 250 ਏਕੜ ਵਿੱਚ ਬੀਜੀ ਜਾ ਚੁੱਕੀ ਹੇ ਕਣਕ

ਸੁਲਤਾਨਪੁਰ ਲੋਧੀ, 03 ਦਸੰਬਰ (ਬਰਿੰਦਰ ਚਾਨਾ) : ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸ਼ੈਸ਼ਨ ਨੂੰ ਵਿਚਾਲਓ ਛੱਡ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹ ਪ੍ਰਭਾਵਿਤ ਮੰਡ ਇਲਾਕੇ ਵਿੱਚ ਕਿਸਾਨਾਂ ਦੇ ਖੇਤ ਸਵਾਰਨ ਲਈ ਡਟ ਗਏ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਦੋ ਦਿਨ ਸ਼ੈਸ਼ਨ ਹੰਗਾਮਿਆ ਦੀ ਭੇਂਟ ਚੜ੍ਹ ਗਿਆ। ਇੱਕ ਅੰਦਾਜ਼ੇ ਮੁਤਾਬਿਕ ਪਾਰਲੀਮੈਂਟ ਸ਼ੈਸ਼ਨ ਦਾ ਪ੍ਰਤੀ ਦਿਨ ਖਰਚਾ 10 ਕਰੋੜ ਤੋਂ ਵੱਧ ਆਉਂਦਾ ਹੈ। ਦੋ ਦਿਨਾਂ ਵਿੱਚ ਲੋਕਾਂ ਦੇ ਟੈਕਸਾਂ ਦਾ 20 ਕਰੋੜ ਬਰਬਾਦ ਹੋਣ ਦਾ ਕਿਸੇ ਵੀ ਧਿਰ ਨੂੰ ਦਰਦ ਮਹਿਸੂਸ ਨਹੀਂ ਹੋ ਰਿਹਾ। ਸੰਤ ਸੀਚੇਵਾਲ ਨੇ ਪਹਿਲਾਂ ਵੀ ਸ਼ੈਸ਼ਨ ਨਾ ਚੱਲਣ ‘ਤੇ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਿਖਆ ਸੀ ਕਿ ਲੋਕਾਂ ਦੇ ਕਰੋੜਾਂ ਰੁਪਏ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾਵੇ।ਮੰਡ ਇਲਾਕੇ ਦੇ ਸਾਂਗਰਾ ਪਿੰਡ ਵਿੱਚ ਗੰ੍ਰਥੀ ਕਾਬਲ ਸਿੰਘ ਦੇ ਡੇਢ ਖੇਤ ਵਿੱਚ ਕਣਕ ਦੀ ਬਿਜਾਈ ਸ਼ੁਰੂ ਕਰਵਾਈ। ਇਸ ਪਰਿਵਾਰ ਕੋਲ ਪੰਜ ਏਕੜ ਜ਼ਮੀਨ ਹੈ ਜਿਸ ਵਿੱਚ ਹੜ੍ਹ ਕਾਰਨ ਗਾਰ ਤੇ ਰੇਤਾ ਚੜ੍ਹ ਗਈ ਸੀ। ਸੰਤ ਸੀਚੇਵਾਲ ਦੀ ਟੀਮ ਵਿੱਚ ਸ਼ਾਮਿਲ ਸਤਿੰਦਰ ਸਿੰਘ ਬੱਗਾ ਨੇ ਜ਼ਮੀਨ ਪੱਧਰੀ ਕਰਨ ਲਈ ਵੱਡੇ ਟ੍ਰੈਕਟਰ ਤੇ ਡੀਜ਼ਲ ਮੁਫਤ ਦੇ ਕੇ ਉਨ੍ਹਾਂ ਦੀ ਜ਼ਮੀਨ ਸਵਾਰੀ ਸੀ।ਬਾਊਪੁਰ ਕਦੀਮ ਦੇ ਕਿਸਾਨ ਮੇਜਰ ਸਿੰਘ ਦੀ ਜ਼ਮੀਨ ਵਿੱਚ ਤਾਂ ਰੇਤਾ ਵੀ ਹੱਦ ਤੋਂ ਵੱਧ ਚੜ੍ਹੀ ਹੋਈ ਹੈ। ਇਸ ਕਿਸਾਨ ਦੀ ਜ਼ਮੀਨ ਪੱਧਰੀ ਕਰਨ ਲਈ ਇੱਕ ਐਕਸਾਵੇਟਰ ਅਤੇ ਟੈਕਟਰ ਲਾਏ ਹੋਏ ਹਨ। ਪੱਕੀ ਮਿੱਟੀ ਨੂੰ ਚਾਰ-ਚਾਰ ਫੁੱਟ ਪੁੱਟਿਆ ਜਾ ਰਿਹਾ ਹੈ ਤੇ ਉਸ ਨੂੰ ਮੁੜ ਰੇਤਾ ਨਾਲ ਭਰਿਆ ਜਾ ਰਿਹਾ ਹੈ ਤੇ ਉਸ ‘ਤੇ ਪੱਕੀ ਮਿੱਟੀ ਪਾਈ ਜਾ ਰਹੀ।ਸੰਤ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਨੂੰ ਪੱਧਰਾ ਕਰਨ ਦਾ ਕੰਮ ਅੱਜ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਜਿਹੜੇ ਕਿਸਾਨਾਂ ਦੇ ਖੇਤ ਪੱਧਰ ਹੋ ਗਏ ਹਨ ਉਨ੍ਹਾਂ ਵਿੱਚ ਕਣਕ ਬੀਜ ਦਿੱਤੀ ਗਈ ਹੈ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਦੇ ਯਤਨਾਂ ਸਦਕਾ 250 ਏਕੜ ਜ਼ਮੀਨ ਪੱਧਰੀ ਕਰਕੇ ਕਣਕ ਦੀ ਬਿਜਾਈ ਹੋ ਚੁੱਕੀ ਹੈ। ਕਿਸਾਨਾਂ ਦੀ ਜ਼ਮੀਨਾਂ ਪੱਧਰੀਆਂ ਕਰਨ ਲਈ ਕੁਝ ਟ੍ਰੈਕਟਰ ਦਿਨ-ਰਾਤ ਵੀ ਚੱਲ ਰਹੇ ਹਨ।

Leave a Reply

Your email address will not be published. Required fields are marked *

Translate »