ਕਪੂਰਥਲਾ (ਬਰਿੰਦਰ ਚਾਨਾ) : ਨਗਰ ਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਅੱਜ ਬੰਦ ਦੀ ਕਾਲ ਦਾ ਸਮਰਥਨ ਦਿੰਦੇ ਨਗਰ ਨਿਗਮ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਤੇ ਕਰਮਚਾਰੀ ਸੰਗਠਨ ਵੱਲੋਂ ਪ੍ਰਧਾਨ ਗੋਪਾਲ ਥਾਪਰ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਪ੍ਰਧਾਨ ਗੋਪਾਲ ਥਾਪਰ ਨੇ ਕਿਹਾ ਜੋ ਅੰਮ੍ਰਿਤਸਰ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਨੂੰ ਖੰਡਤ ਕੀਤਾ ਗਿਆ ਉਸ ਤੇ ਪੰਜਾਬ ਦੇ ਸਾਰੇ ਲੋਕਾਂ ਦੇ ਮਨ ਵਿੱਚ ਰੋਸ ਹੈ, ਉਹਨਾਂ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਦਿੱਤੀ ਜਾਵੇ ਅਤੇ ਐਨਐਸਏ ਲਗਾਇਆ ਜਾਵੇ। ਇਸ ਮੌਕੇ ਜਸਵਿੰਦਰ, ਰਾਜੇਸ਼ ਸਹੋਤਾ, ਰਾਜੇਸ਼ ਕਲਿਆਣ, ਅਨਿਲ ਸਹੋਤਾ, ਮੰਜੂ ਨਾਹਰ, ਦੀਪਕ, ਅਸ਼ੋਕ ਮੱਟੂ, ਸੋਨੂ, ਸਚਿਨ, ਵਿਜੇ ਕੁਮਾਰ, ਪੰਮਾ, ਰਵੀ ਕਲਿਆਣ, ਰਜੇਸ਼, ਸੰਜੇ ਨਾਹਰ, ਕਾਲਾ ਸਹੋਤਾ, ਰਵੀ ਜੋਤ ਆਦਿ ਹਾਜ਼ਰ ਸਨ।
ਨਗਰ ਪਾਲਿਕਾ ਕਰਮਚਾਰੀ ਸੰਗਠਨ ਨੇ ਕੱਢਿਆ ਰੋਸ ਮਾਰਚ
