ਦਿੱਲੀ ਚੋਣਾਂ ਚ ਭਾਜਪਾ ਦੀ ਜਿੱਤ ਤੇ ਕਪੂਰਥਲਾ ਚ ਜਸ਼ਨ, ਭਾਜਪਾ ਆਗੂਆਂ ਨੇ ਭੰਗੜਾ ਪਾ ਕੇ ਅਤੇ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਇਜ਼ਹਾਰ
ਕਪੂਰਥਲਾ (ਬਰਿੰਦਰ ਚਾਨਾ) : ਦਿੱਲੀ ਵਿਧਾਨ ਸਭਾ ਚੋਣਾਂ ਚ ਭਾਜਪਾ ਦੀ ਜਿੱਤ ਦੀ ਖੁਸ਼ੀ ਵਿਰਾਸਤੀ ਸ਼ਹਿਰ ਤੱਕ ਪਹੁੰਚ ਗਈ।ਵਿਰਾਸਤੀ ਸ਼ਹਿਰ ਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਚਾਰਬੱਤੀ ਚੌਕ ਚ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਜਸ਼ਨ ਮਨਾਇਆ।ਇਸ ਦੌਰਾਨ ਚਾਰਬੱਤੀ ਚੌਕ ਵਰਕਰਾਂ ਨੇ ਖੁਸ਼ੀ ਮਨਾਈ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਦੀ ਅਗਵਾਈ ਹੇਠ ਵਰਕਰਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਮਠਿਆਈਆਂ ਵੰਡੀਆਂ।ਇਸ ਦੌਰਾਨ ਆਗੂਆਂ ਨੇ ਇਕ ਅਵਾਜ ਵਿਚ ਗੀਤ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਉਨ੍ਹਾਂ ਨੇ ਝੂਠ ਬੋਲੇ ਕੌਆ ਕਾਟੇ ਕਾਲੇ ਕਾਉਵੇ ਤੋਂ ਡਰਿਓ,ਕੇਜਰੀਵਾਲ ਜੇਲ੍ਹ ਚਲੇ ਜਾਣਗੇ,ਤੁਮ ਦੇਖਤੇ ਰਹਿਓ ਗਾਉਂਦੇ ਹੋਏ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਹ ਜਿੱਤ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਜਨਤਾ ਦੇ ਭਰੋਸੇ ਦਾ ਨਤੀਜਾ ਹੈ।ਉਨ੍ਹਾਂ ਇਸ ਕਾਮਯਾਬੀ ਲਈ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ।ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਦੇ ਨਤੀਜੇ ਦੇਸ਼ ਦੀ ਰਾਜਨੀਤੀ ਵਿੱਚ ਇੱਕ ਨਵਾਂ ਸੁਨੇਹਾ ਦੇਣਗੇ।ਖੋਜੇਵਾਲ ਨੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੀ ਕਰਾਰੀ ਹਾਰ ਤੇ ਕਿਹਾ ਕਿ ਗੁਰੂ ਦਾ ਸਥਾਨ ਜੀਵਨ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ ਅਤੇ ਜੋ ਵੀ ਆਪਣੇ ਗੁਰੂ ਨਾਲ ਵਿਸ਼ਵਾਸਘਾਤ ਕਰਦਾ ਹੈ,ਉਸਦਾ ਇਹੀ ਹਾਲ ਹੁੰਦਾ ਹੈ ਚਾਹੇ ਉਹ ਵਿਦਿਆਰਥੀ ਹੋਵੇ ਜਾਂ ਕੋਈ ਹੋਰ ਵਿਅਕਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਲਾਲਚ ਜ਼ਿਆਦਾ ਦੇਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਲਾਲਚ ਜ਼ਿਆਦਾ ਦੇਰ ਤੱਕ ਨਹੀਂ ਚੱਲਦਾ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਅੱਠ ਵਿਧਾਨ ਸਭਾ ਚੋਣਾਂ ਵਿੱਚੋਂ ਛੇ ਵਿੱਚ ਭਾਜਪਾ ਦੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦਾ ਸਬੂਤ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਦੀ ਇਹ ਜਿੱਤ ਮੋਦੀ ਜੀ ਦੇ ਸਬਦਾ ਸਾਥ,ਸਬਦਾ ਵਿਸ਼ਵਾਸ ਮੰਤਰ ਦਾ ਨਤੀਜਾ ਹੈ।ਉਨ੍ਹਾਂਨੇ ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਵਰਗੇ ਸੂਬੇ ਚ ਕੇਜਰੀਵਾਲ ਵਰਗੇ ਝੂਠ,ਰਾਹੁਲ ਗਾਂਧੀ ਵਰਗੇ ਝੂਠੀਆਂ ਨੇ ਪਿਛਲੇ 15 ਸਾਲਾਂ ਤੋਂ ਜੋ ਕੀਤਾ ਉਹ ਜਨਤਾ ਸਭ ਜਾਣਦੀ ਹੈ ਇਨ੍ਹਾਂ ਝੂਠਾਂ ਨੂੰ ਜਨਤਾ ਵਲੋਂ ਨਕਾਰ ਕਾਰਨ ਭਾਜਪਾ ਨੂੰ ਅੱਜ ਇਤਿਹਾਸਕ ਜਿੱਤ ਮਿਲੀ ਹੈ।ਇਸ ਮੌਕੇ ਤੇ ਯੱਗ ਦੱਤ ਐਰੀ, ਉਮੇਸ਼ ਸ਼ਾਰਦਾ,ਪਵਨ ਧੀਰ,ਜਗਦੀਸ਼ ਸ਼ਰਮਾ,ਅਸ਼ਵਨੀ ਤੁਲੀ,ਸੰਨੀ ਬੈਂਸ,ਰੋਸ਼ਨ ਲਾਲ ਸੱਭਰਵਾਲ,ਵਿੱਕੀ ਗੁਜਰਾਲ,ਸੁਸ਼ੀਲ ਭੱਲਾ,ਅਸ਼ੋਕ ਮਾਹਲਾ,ਚੇਤਨ ਮੱਲਣ,ਸਾਹਿਲ ਵਾਲੀਆ,ਸਰਬਜੀਤ ਬੰਟੀ,ਰਾਜਨ ਚੌਹਾਨ,ਸ਼ਾਰਪ ਸੱਭਰਵਾਲ,ਕਮਲ ਪ੍ਰਭਾਕਰ,ਨੀਰੂ ਸ਼ਰਮਾ,ਨਰੇਸ਼ ਸੇਠੀ ਆਦਿ ਹਾਜ਼ਰ ਸਨ।