ਕਪੂਰਥਲਾ ਨਿਊਜ਼ : ਕਾਲ਼ਾ ਸੰਘਿਆਂ ਦੇ ਮੇਨ ਬਜ਼ਾਰ ਵਿੱਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ । ਮੋਟਰਸਾਈਕਲ ਚੋਰੀ ਹੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਪਾਲ ਰਾਏ ਜਸਧੌਲ ਨੇ ਦੱਸਿਆ ਕਿ ਸਾਡਾ ਨਵਾਂ ਘਰ ਮੇਨ ਬਜ਼ਾਰ ’ਚ ਬਣ ਰਿਹਾ ਹੈ ਅਤੇ ਘਰ ਬਣਾ ਰਹੇ ਮਿਸਤਰੀ ਅਤੇ ਮਜ਼ਦੂਰ ਘਰ ਦੇ ਨਾਲ ਹੀ ਬਾਹਰ ਹੀ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 08 ਈ ਐਲ 8345 ਖੜ੍ਹਾ ਕਰਕੇ ਅੰਦਰ ਕੰਮ ਕਰ ਰਹੇ ਸਨ ਅਤੇ ਜਦੋਂ ਉਹ ਛੁੱਟੀ ਕਰਕੇ ਵਾਪਸ ਜਾਣ ਲਈ ਘਰ ਦੇ ਬਾਹਰ ਆਏ ਤਾਂ ਉਨ੍ਹਾਂ ਵੇਖਿਆ ਕਿ ਮੋਟਰਸਾਈਕਲ ਗ਼ਾਇਬ ਸੀ। ਜਸਪਾਲ ਰਾਏ ਨੇ ਦੱਸਿਆ ਕਿ ਮੋਟਰਸਾਈਕਲ ਮਾਲਕ ਮਿਸਤਰੀ ਸੰਜੇ ਕੁਮਾਰ ਵਾਸੀ ਕੰਗ ਸਾਹਬੂ ਨੇ ਮੈਨੂੰ ਦੱਸਿਆ ਜਿਸ ਤੇ ਅਸੀਂ ਮੋਟਰਸਾਈਕਲ ਦੀ ਭਾਲ਼ ਸ਼ੁਰੂ ਕੀਤੀ ਅਤੇ ਨੇੜਲੇ ਸੀ ਸੀ ਟੀ ਵੀ ਕੈਮਰੇ ਵੇਖੇ ਤਾਂ ਪਤਾ ਲੱਗਾ ਕਿ ਇਕ ਵਿਅਕਤੀ ਪੈਦਲ ਮੋਟਰਸਾਈਕਲ ਕੋਲੋਂ ਅੱਗੇ ਨਿਕਲ ਜਾਂਦਾ ਹੈ ਅਤੇ ਇਕ ਹੋਰ ਮੋਨਾ ਵਿਅਕਤੀ ਬੜੀ ਨਿਡਰਤਾ ਨਾਲ ਮੋਟਰਸਾਈਕਲ ਦਾ ਹੈਂਡਲ ਲਾਕ ਤੋੜ ਕੇ ਮੋਟਰਸਾਈਕਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਸੀ ਸੀ ਟੀ ਵੀ ਕੈਮਰੇ ਵਿੱਚ ਰਿਕਾਰਡ ਇਹ ਸਾਰੀ ਘਟਨਾ ਸ਼ਾਮ ਕਰੀਬ 4.30 ਵਜੇ ਦੀ ਹੈ। ਪੀੜਤ ਸੰਜੇ ਕੁਮਾਰ ਨੇ ਚੋਰੀ ਦੀ ਸ਼ਿਕਾਇਤ ਸਥਾਨਕ ਪੁਲਿਸ ਚੌਂਕੀ ਵਿਖੇ ਦਰਜ਼ ਕਰਵਾ ਦਿੱਤੀ ਹੈ। ਪਰ ਦਿਨ ਦਿਹਾੜੇ ਬਜ਼ਾਰ ਵਿੱਚ ਵਾਪਰੀ ਚੋਰੀ ਦੀ ਘਟਨਾ ਨਾਲ਼ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਦੇ ਬਜ਼ਾਰ ਵਿੱਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ
