ਕਪੂਰਥਲਾ (ਬਰਿੰਦਰ ਚਾਨਾ) : ਜਿਲਾ ਬਾਰ ਐਸੋਸੀਏਸ਼ਨ ਕਪੂਰਥਲਾ ਵੱਲੋਂ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਅੱਜ ਬਾਰ ਐਸੋਸੀਏਸ਼ਨ ਲੁਧਿਆਣਾ, ਸਮਰਾਲਾ, ਖੰਨਾ, ਫਤਿਹਗੜ੍ਹ ਸਾਹਿਬ ਅਤੇ ਅਮਲੋਹ ਵੱਲੋਂ ਐਡਵੋਕੇਟ ਹਸਨ ਸਿੰਘ ’ਤੇ ਹੋਏ ਹਮਲੇ ਦੇ ਵਿਰੋਧ ’ਚ ਦਿੱਤੇ ਸੂਬਾ ਪੱਧਰੀ ਸੱਦੇ ’ਤੇ ਨੋ-ਵਰਕ-ਡੇ ਕੀਤਾ ਗਿਆ। ਇਸ ਮੌਕੇ ਜਿਲਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਰਾਜਵੀਰ ਸਿੰਘ ਬਾਵਾ ਨੇ ਦਸਿਆ ਕਿ 21 ਦਸੰਬਰ 2024 ਨੂੰ ਅਮਲੋਹ ਵਿਖੇ ਐਡਵੋਕੇਟ ਹਸਨ ਸਿੰਘ ’ਤੇ ਹਮਲਾ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਅਜੇ ਤੱਕ ਐਫਆਈਆਰ ਦਰਜ਼ ਨਹੀਂ ਕੀਤੀ ਗਈ ਹੈ, ਜਿਸ ਕਾਰਨ ਸਮੂਹ ਵਕੀਲਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸਮੂਹ ਵਕੀਲਾਂ ਨੇ ਮੰਗ ਕਰਦਿਆਂ ਕਿਹਾ ਕਿ ਐਡਵੋਕੇਟ ਹਸਨ ਸਿੰਘ ’ਤੇ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਜਲਦ ਤੋਂ ਜਲਦ ਐਫਆਈਆਰ ਦਰਜ ਕੀਤੀ ਜਾਵੇ ਅਤੇ ਅਰੋਪੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਡਵੋਕੇਟ ਪਿਊਸ਼ ਮਨਚੰਦਾ ਉੱਪ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਐਡਵੋਕੇਟ ਸਤਿੰਦਰਪਾਲ ਸਿੰਘ ਖਿੰਡਾ ਜਨਰਲ ਸਕੱਤਰ ਜ਼ਿਲ੍ਹਾ ਬਾਰ ਐਸੋਸੀਏਸ਼ਨ, ਐਡਵੋਕੇਟ ਰਾਕੇਸ਼ ਸ਼ਰਮਾ, ਆਰ.ਪੀ.ਐਸ ਬਾਜਵਾ, ਆਰ.ਐਸ.ਵਾਲੀਆ, ਵਿਪਨ ਸੱਭਰਵਾਲ, ਗੁਰਮੀਤ ਸਿੰਘ, ਅਮਰੀਕ ਸਿੰਘ, ਜਤਿੰਦਰ ਸਿੰਘ, ਬਲਰਾਜਜੀਤ ਬਾਜਵਾ, ਵਿਕਾਸ ਓਪਲ, ਜਤਿੰਦਰ ਸਿੰਘ, ਦਰਸ਼ਨ ਸਿੰਘ, ਐਸ.ਐਸ ਮੱਲ੍ਹੀ, ਸੁਖਵਿੰਦਰ ਜਸਵਾਲ, ਅਮਨਦੀਪ ਸਿੰਘ, ਰਣਬੀਰ ਰਾਵਤ, ਬਲਜੀਤ ਸਿੰਘ, ਸਾਹਿਲ ਕੋਂਡਲ, ਐਡਵੋਕੇਟ ਦਰਸ਼ਨ ਸਿੰਘ ਆਦਿ ਵਕੀਲ ਹਾਜਰ ਸਨ।
ਅਮਲੋਹ ਵਿਖੇ ਵਕੀਲ ’ਤੇ ਹੋਏ ਹਮਲੇ ਦੇ ਵਿਰੋਧ ’ਚ ਕਪੂਰਥਲਾ ਦੇ ਵਕੀਲਾਂ ਨੇ ਰੱਖਿਆ ਨੋ-ਵਰਕ-ਡੇ
